ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ – ਜਸਬੀਰ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਕਾਲਜ ਵਿਖੇ ਜੁਆਲੋਜੀ ਵਿਭਾਗ ਦੁਆਰਾ ਅੰਤਰਰਾਸ਼ਟਰੀ
ਬਾਇਓਡਾਇਵਰਸਿਟੀ ਦਿਵਸ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲਾਜੀ ਦੇ ਸਹਿਯੋਗ ਨਾਲ ਮਨਾਇਆ ਗਿਆ।ਇਸ ਦੌਰਾਨ ਲੇਖ ਲਿਖਣ ਮੁਕਾਬਲੇ ਕਰਵਾਏ ਗਏ, ਜਿਸ ਦਾ ਵਿਸ਼ਾ `ਰੋਲ ਆਫ ਬਾਇਓਡਾਇਵਰਸਿਟੀ ਇਨ ਇੰਸ਼ੁਰਿੰਗ ਫਿਊਚਰ ਫੂਡ ਐਂਡ ਹੈਲਥ` ਸੀ।ਡਾ. ਨੀਰਜ ਗੁਪਤਾ ਆਰਗਨਾਇਜਿੰਗ ਸੈਕਟਰੀ ਦੀ ਨਿਗਰਾਨੀ `ਚ ਹੋਏ ਮੁਕਾਬਲੇ `ਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਸ਼ਾਮਲ ਹੋਏ।
ਡਾ. ਆਦਰਸ਼ ਪਾਲ ਵਿਗ ਪ੍ਰੋਫੈਸਰ ਅਤੇ ਨਿਦੇਸ਼ਕ (ਯੂ.ਜੀ.ਸੀ-ਐਚ.ਆਰ.ਡੀ.ਸੀ) ਬੋਟਨੀਕਲ ਅਤੇ ਐਨਵਾਇਰਮੈਂਟਲ ਸਾਇੰਸਜ ਵਿਭਾਗ ਜੀ.ਐਨ.ਡੀ.ਯੂ ਨੇ ਲੈਕਚਰ ਦਿੱਤਾ।ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਬਾਇਓਡਾਇਵਰਸਿਟੀ ਦੇ ਮਹੱਤਵ ਅਤੇ ਖਤਰਿਆਂ `ਤੇ ਰੋਸ਼ਨੀ ਪਾਇਆ।ਡਾ. ਰਜਨੀ ਖੰਨਾ ਮੁਖੀ ਜੁਆਲੋਜੀ ਵਿਭਾਗ ਨੇ ਮਹਿਮਾਨਾਂ ਦੀ ਜਾਣ ਪਛਾਣ ਕਰਵਾਈ ਅਤੇ ਪ੍ਰੋਗਰਾਮ ਦਾ ਵਿਸ਼ਾ ਸਮਝਾਇਆ।ਇਸ ਵਕਤ ਡਾ. ਆਦਰਸ਼ ਪਾਲ ਨੇ ਮਨੁੱਖ ਜਾਤੀ ਦੀ ਹੋਂਦ ਲਈ ਬਾਇਓਡਾਇਵਰਸਿਟੀ ਦੀ ਮਹੱਤਤਾ ਦੱਸੀ।ਸਮਾਗਮ ਦੌਰਾਨ ਮਿਸ਼ਨ ਆਗਾਜ ਦੇ ਸਹਿਯੋਗ ਨਾਲ ਆਰਗੈਨਿਕ ਫੂਡ ਦਾ ਸਟਾਲ ਲਗਾਇਆ ਗਿਆ।
ਲੇਖ ਲਿਖਣ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਦਿੱਤੇ ਗਏ।ਪ੍ਰੋ. ਰੇਨੂ ਚੁਹਾਨ ਤੇ ਪ੍ਰੋ. ਨਿਹਿਤਾ ਦਾ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਅਹਿਮ ਸਹਿਯੋਗ ਰਿਹਾ।ਡਾ. ਦਰਸ਼ਨਦੀਪ, ਡਾ. ਡੇਜੀ ਸ਼ਰਮਾ, ਡਾ. ਸਿੱਧੂ, ਪ੍ਰੋ. ਮੀਨੂ, ਡਾ. ਵਿਕਾਸ ਗੁਪਤਾ, ਡਾ. ਰਜਨੀ ਬਾਲਾ, ਪ੍ਰੋ. ਨਰਿੰਦਰ, ਡਾ. ਰਾਜੀਵ ਅਰੋੜਾ, ਡਾ. ਜੀ.ਐਸ ਸੇਖੋਂ, ਪ੍ਰੋ. ਯਾਦਵ, ਪ੍ਰੋ. ਜੇ.ਜੇ ਮਹਿੰਦਰੂ ਆਦਿ ਵੀ ਪ੍ਰੋਗਰਾਮ ਵਿੱਚ ਮੌਜੂਦ ਸਨ।
Check Also
DAV Public School Observes Bal Gangadhar Tilak Martyrdom Day
Amritsar, August 2 (Punjab Post Bureau) – DAV Public School Lawrence Road Amritsar solemnly observed …
Punjab Post Daily Online Newspaper & Print Media