ਬੱਚਿਆਂ ਨਾਲ ਕੀਤੀ ਖੂਬ ਮਸਤੀ ਤੇ ਫਿਲਮ ਸਬੰਧੀ ਸਾਂਝਾ ਕੀਤਾ ਤਜਰਬਾ
ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ – ਅਮਨ) – ‘ਮੁੰਡਾ ਫਰੀਦਕੋਟੀਆ’ ਵਿਚ ਰੋਸ਼ਨ ਪ੍ਰਿੰਸ ਨਾਲ ਕੰਮ ਕਰਨ ਵਾਲੀ ਅਦਾਕਾਰ ਦੀਪਾਲੀ ਮੋਂਗਾ ਸਟਰੌਂਗ ਬੇਸਿਕ ਇੰਸਟੀਟਿਊਟ `ਚ ਪੁੱਜੀ।ਜਿਥੇ ਇੰਸਟੀਟਿਊਟ ਪ੍ਰਿੰਸੀਪਲ ਰਾਹਤ ਅਰੋੜਾ ਅਤੇ ਡਾਇਰੈਕਟਰ ਅਨੂੰ ਅਰੋੜਾ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।ਅਦਾਕਾਰ ਦੀਪਾਲੀ ਨਾਲ ਉਨ੍ਹਾਂ ਦੇ ਪਤੀ ਕਨਿਸ਼ਕ ਛਾਬੜਾ ਵੀ ਮੌਜੂਦ ਸਨ।ਆਪਣੇ ਫਿਲਮੀ ਕੈਰੀਅਰ ਬਾਰੇ ਕਈ ਤਜਰਬੇ ਸਾਂਝੇ ਕਰਦਿਆਂ ਦੀਪਾਲੀ ਨੇ ਬੱਚਿਆਂ ਨੂੰ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਕਿਸੇ ਵੀ ਮੁਕਾਮ `ਤੇ ਪਹੁੰਚਣ ਲਈ ਸਖਤ ਮਿਹਨਤ ਤੇ ਲਗਨ ਜਰੂਰੀ ਹੈ।ਜੋ ਬੱਚੇ ਅੱਜ ਮਿਹਨਤ ਕਰ ਰਹੇ ਹਨ, ਉਹ ਇਕ ਦਿਨ ਉਨ੍ਹਾਂ ਵਾਂਗ ਕਿਸੇ ਨਾ ਕਿਸੇ ਮੁਕਾਮ `ਤੇ ਜਰੂਰ ਪੁੱਜਣਗੇ।ਦੀਪਾਲੀ ਨੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ ਕਮੇਡੀ, ਰੋਮਾਂਟਿਕ ਫਿਲਮ ‘ਮੁੰਡਾ ਫਰੀਦਕੋਟੀਆ’ 14 ਜੂਨ ਨੂੰ ਰਿਲੀਜ਼ ਹੋ ਰਹੀ ਹੈ।ਇਸ ਫਿਲਮ ਵਿੱਚ ਰੋਸ਼ਨ ਪ੍ਰਿੰਸ ਤੋਂ ਇਲਾਵਾ ਸ਼ਰਨ ਕੌਰ, ਨਵਪ੍ਰੀਤ ਬੰਗਾ, ਰੂਪੀ, ਰੁਪਿੰਦਰ, ਹੌਬੀ ਧਾਲੀਵਾਲ, ਬੀ.ਐਨ ਸ਼ਰਮਾ, ਲੱਕੀ ਧਾਲੀਵਾਲ ਆਦਿ ਕਲਾਕਾਰ ਕੰਮ ਕਰ ਰਹੇ ਹਨ।ਬੱਚਿਆਂ ਨੇ ਦੀਪਾਲੀ ਨਾਲ ਯਾਦਗਾਰੀ ਤਸਵੀਰਾਂ ਵੀ ਖਿਚਵਾਈਆਂ।ਇੰਸਟੀਟਿਊਟ ਵਲੋਂ ਅਦਾਕਾਰ ਦੀਪਾਲੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਉਚੇਚੇ ਤੌਰ `ਤੇ ਪਹੁੰਚੇ ਗਰੇਟ ਸਪੋਰਟਸ ਕਲੱਬ ਦੇ ਚੇਅਰਮੈਨ ਮਾਣਿਕ ਸਿੰਘ ਨੇ ਦੀਪਾਲੀ ਦੀ ਤਰੀਫ ਕਰਦਿਆਂ ਕਿਹਾ ਕਿ ਹੁਣ ਤੱਕ ਉਨ੍ਹਾਂ ਦੀਆਂ ਸਾਰੀਆਂ ਫਿਲਮਾਂ ਦੇਖ ਚੁੱਕੇ ਹਨ ਅਤੇ ਬਹੁਤ ਹੀ ਵਧੀਆ ਕਿਰਦਾਰ ਨਿਭਾਅ ਕੇ ਉਨ੍ਹਾਂ ਆਪਣੀ ਵਿਲੱਖਣ ਪਛਾਣ ਬਣਾਈ ਹੈ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …