ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਲੋਕ ਭਲਾਈ ਸੰਸਥਾ, ਅੰਮ੍ਰਿਤਸਰ ਵਲੋਂ ਵਰਦੀ ਵੰਡ ਸਮਾਰੋਹ ਕਰਵਾਇਆ ਗਿਆ।ਸਕੂਲ ਦੀ ਲੈਕਚਰਾਰ ਮਿਸ ਆਦਰਸ਼ ਸ਼ਰਮਾ ਦੀ ਕੋਸ਼ਿਸਾਂ ਸਦਕਾ ਇਸ ਸਮਾਗਮ ਵਿੱਚ 50 ਲੋੜਵੰਦ ਅਤੇ ਹੋਸ਼ਿਆਰ ਵਿਦਿਆਰਥਣਾਂ ਨੂੰ ਵਰਦੀਆਂ ਵੰਡੀਆਂ ਗਈਆਂ ਜਿਸ ਵਿਚੋਂ ਅੇਨ.ਐਮ.ਐਮ.ਐਸ ਅਤੇ ਪੀ.ਐਸ.ਟੀ.ਐਸ.ਈ ਦਾ ਵਜੀਫਾ ਪ੍ਰਾਪਤ ਕਰਨ ਵਾਲੀਆਂ 21 ਵਿਦਿਆਰਥਣਾਂ ਨੂੰ ਵੀ ਵਰਦੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਡੀ.ਈ.ਓ ਰਜੇਸ਼ ਸ਼ਰਮਾ, ਯੋਗੇਸ਼ ਭਾਟੀਆ, ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ, ਸ੍ਰੀਮਤੀ ਗੁਰਸ਼ਰਨ ਕੌਰ ਚੇਅਰਪਰਸਨ ਧੰਨ ਧੰਨ ਬਾਬਾ ਦੀਪ ਸਿੰਘ ਲੋਕ ਭਲਾਈ ਸੰਸਥਾ, ਸ੍ਰੀਮਤੀ ਮਨਦੀਪ ਕੌਰ ਬੱਲ, ਮਿਸ ਆਦਰਸ਼ ਸ਼ਰਮਾ ਅਤੇ ਸਕੂਲ ਦਾ ਸਟਾਫ ਮੈਂਬਰ ਹਾਜਰ ਸਨ।
ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਮਿਸ ਆਦਰਸ਼ ਸ਼ਰਮਾ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਆਸ ਜਤਾਈ ਕੇ ਅੱਗੋਂ ਵੀ ਇਹੋ ਜਿਹੇ ਉਪਰਾਲੇ ਸਕੂਲ ਵਿਚ ਹੁੰਦੇ ਰਹਿੰਗੇ।ਉਨ੍ਹਾਂ ਕਿਹਾ ਕਿ ਉਹ ਸਕੂਲ ਅਤੇ ਵਿਦਿਆਰਥੀਆਂ ਦੀਆਂ ਸਾਰੀਆਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਹਮੇਸ਼ਾਂ ਵਚਨਬੱਧ ਰਹਿਣਗੇ।ਉਨ੍ਹਾਂ ਵਿਦਿਆਰਥਣਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ ਅਤੇ ਵਿਦਿਆਰਥਣਾਂ ਨੂੰ ਆਪਣੇ ਆਪ ਵਿਚ ਆਤਮ-ਵਿਸ਼ਵਾਸ, ਦ੍ਰਿੜਤਾ ਤੇ ਸਮਰਪਿਤ ਦੀ ਭਾਵਨਾ ਪੈਦਾ ਕਰਨ ‘ਤੇ ਜੋਰ ਦਿੱਤਾ।
Check Also
ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …
Punjab Post Daily Online Newspaper & Print Media