ਨਵ-ਨਿਯੁਕਤ ਅਧਿਆਪਕਾਂ ਨੂੰ ਟ੍ਰੇਨਿੰਗ ਦੇਣੀ ਸਮੇਂ ਦੀ ਲੋੜ – ਵੀ.ਸੀ ਡਾ. ਸੰਧੂ
ਅੰਮ੍ਰਿਤਸਰ, 30 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪੋ੍ਰ. (ਡਾ.) ਜਸਪਾਲ ਸਿੰਘ ਸੰਧੂ
ਨੇ ਕਿਹਾ ਹੈ ਕਿ ਨਵ-ਨਿਯੁੱਕਤ ਅਧਿਆਪਕਾਂ ਨੂੰ ਡਿਊਟੀ ਜੁਆਇਨ ਕਰਨ ਤੋਂ ਪਹਿਲਾ ਆਧੁਨਿਕ ਲੋੜਾਂ ਦੇ ਅਨੁਸਾਰ ਉਚੇਰੀ ਵਿੱਦਿਆ ਨਾਲ ਸਬੰਧਤ ਟ੍ਰੇਨਿੰਗ ਦੇਣੀ ਅਜੋਕੇ ਸਮੇਂ ਦੀ ਜ਼ਰੂਰੀ ਲੋੜ ਬਣ ਚੁੱਕਾ ਹੈ। ਮਨੁੱਖੀ ਸਰੋਤ ਵਿਕਾਸ ਮੰਤਰਾਲੇ ਭਾਰਤ ਸਰਕਾਰ ਵੱਲੋ ਉਚੇਰੀ ਸਿੱਖਿਆ ਦੇ ਖੇਤਰ ਨੂੰ ਹੋਰ ਵੀ ਉੱਚਾ ਚੁੱਕਣ ਦੇ ਮਕਸਦ ਦੇ ਨਾਲ ਇੰਡਕਸ਼ਨ ਟ੍ਰੇਨਿੰਗ ਪ੍ਰੋਗਰਾਮਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ।ਇਸ ਵਿਚ ਦੇਸ਼ ਭਰ ਤੋਂ ਨਵੇਂ ਨਿਯੁਕਤ ਕੀਤੇ ਗਏ ਅਧਿਆਪਕਾਂ ਨੂੰ ਪੜ੍ਹਾਉਣ ਦੇ ਨਵੇਂ ਢੰਗ ਤਰੀਕੇ ਮਾਹਿਰ ਵਿਦਵਾਨਾਂ ਵੱਲੋ ਦਿੱਤੇ ਜਾਦੇ ਹਨ ਤਾਂ ਜੋ ਉਹ ਚੰਗੀ ਤਰ੍ਹਾਂ ਟਰੇਡ ਹੋ ਕੇ ਵਿਦਿਆਰਥੀਆਂ ਨੂੰ ਪੜ੍ਹਾ ਸਕਣ।ਉਹ ਅੱਜ ਨਵ-ਨਿਯੁਕਤ ਅਧਿਆਪਕਾਂ ਲਈ ਆਯੋਜਿਤ ਕੀਤੇ ਜਾ ਰਹੇ ਇਕ-ਮਹੀਨੇ ਦੇ ਇੰਡਕਸ਼ਨ ਟ੍ਰੇਨਿੰਗ ਪ੍ਰੋਗਰਾਮ ਦੇ ਉਦਘਾਟਨ ਸਮਾਰੋਹ ਦੌਰਾਨ ਸਬੋਧੰਨ ਕਰ ਰਿਹੇ ਸਨੇ।ਇਹ ਪ੍ਰੋਗਰਾਮ ਪੰਡਿਤ ਮਦਨ ਮੋਹਨ ਮਾਲਵੀਆ ਨੈਸ਼ਨਲ ਮਿਸ਼ਨ ਫਾਰ ਟੀਚਿੰਗ ਅਤੇ ਟ੍ਰੇਨਿੰਗ ਸਕੀਮ ਅਧੀਨ ਕਰਵਾਇਆ ਜਾ ਰਿਹਾ ਹੈ ਜੋ ਕਿ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਭਾਰਤ ਸਰਕਾਰ ਦੀ ਇਕ ਪਹਿਲ ਹੈ।ਇਸ ਪ੍ਰੋਗਰਾਮ ਵਿਚ ਵੱਖ-ਵੱਖ ਵਿਸ਼ਿਆਂ ਦੇ 45 ਨਵ-ਨਿਯੁਕਤ ਅਧਿਆਪਕ ਹਿੱਸਾ ਲੈ ਰਹੇ ਹਨ ਜੋ ਪੰਜਾਬ ਅਤੇ ਦੂਜੇ ਰਾਜਾਂ ਨਾਲ ਸਬੰਧ ਰੱਖਦੇ ਹਨ।
ਇੰਡਕਸ਼ਨ ਟ੍ਰੇਨਿੰਗ ਪ੍ਰੋਗਰਾਮਾਂ ਦੀ ਅੱਜ ਦੇ ਸਮੇਂ ਵਿਚ ਮਹੱਤਤਾ ਨੂੰ ਦੱਸਦਿਆ ਪੋ੍ਰ. ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਅਧਿਆਪਨ ਦਾ ਖੇਤਰ ਅਸੀਮ ਹੈ ਇਸ ਨੂੰ ਸਿਰਫ ਕਲਾਸਰੂਮ ਤੱਕ ਹੀ ਸੀਮਿਤ ਨਹੀਂ ਰੱਖਿਆ ਜਾ ਸਕਦਾ ਸਗੋ ਹੋਰ ਵੀ ਸਮਾਜਿਕ ਜਿੰਮੇਵਾਰੀਆਂ ਤੱਕ ਵੀ ਲੈ ਕੇ ਜਾਇਆ ਜਾਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਇਕ ਵਿਸ਼ੇ ਤੋਂ ਇਲਾਵਾ ਬਾਕੀ ਵਿਸ਼ਿਆ ਦੀ ਵੀ ਜਾਣਕਾਰੀ ਉਹਨੀ ਹੀ ਜਰੂਰੀ ਹੈ ਜਿੰਨੀ ਮੁੱਖ ਵਿਸ਼ੇ ਦੀ।ਵਿਦਿਆਰਥੀਆਂ ਵਿਚ ਪੜ੍ਹਨ ਦੀ ਆਦਤ ਨੂੰ ਵਧਾਉਣ ਲਈ ਆਧੁਨਿਕ ਸਾਧਨਾਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।ਅਧਿਆਪਨ ਅਤੇ ਸਿਵਿਲ ਸਰਵਿਸਿਜ਼ ਦੌਰਾਨ ਪ੍ਰਰੋਬੇਸ਼ਨਰਜ਼ ਨੂੰ ਟ੍ਰੇਨਿੰਗ ਦੇਣ ਦੀ ਤੁਲਨਾ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਅਜਿਹੇ ਪ੍ਰ੍ਰੋਗਰਾਮ ਅਧਿਆਪਕਾਂ ਲਈ ਵੀ ਜ਼ਰੂਰੀ ਹਨ, ਜੋ ਕਿ ਨੌਜਵਾਨ ਪੀੜ੍ਹੀ ਦੀ ਸਖ਼ਸੀਅਤ ਅਤੇ ਭਵਿੱਖ ਨਿਖਾਰਨ ਵਿਚ ਸਹਾਈ ਹੋਣਗੇ ।ਉਹਨਾਂ ਨੇ ਕਿਹਾ ਕਿ ਅਧਿਆਪਨ ਦੇ ਨਿਯਮਾਂ ਦੇ ਨਾਲ ਨਾਲ ਯੂਨੀਵਰਸਿਟੀ/ਕਾਲਜ ਦੇ ਪ੍ਰਬੰਧਾਂ ਅਤੇ ਲੀਡਰਸ਼ਿਪ ਦੀ ਜਾਣਕਾਰੀ ਵੀ ਸਮੇਂ ਦੀ ਲੋੜ ਹੈ।ਅਧਿਆਪਕਾਂ ਨੂੰ ਇਸ ਪੋ੍ਰਗਰਾਮ ਦਾ ਵੱਧ ਤੋ ਵੱਧ ਲਾਭ ਲੈਣ ਦਾ ਸੁਝਾਅ ਦਿੰਦਿਆ ਕਿਹਾ ਹੈ ਕਿ ਉਹਨਾਂ ਦੇ ਉਪਰ ਸਮਾਜ ਨੂੰ ਅੱਗੇ ਲੈ ਕੇ ਜਾਣ ਅਤੇ ਦੇਸ਼ ਦੀ ਤੱਰਕੀ ਵਿਚ ਯੋਗਦਾਨ ਪਾਉਣ ਦੀ ਅਹਿਮ ਜਿੰਮੇਵਾਰੀ ਉਹਨਾਂ ਦੇ ਮੋਢਿਆ ਤੇ ਹੈ।
ਇਸ ਤੋ ਪਹਿਲਾ ਫੈਕਲਟੀ ਡਿਵਲਪਮੈਟ ਸੈਂਟਰ ਦੇ ਡਾਇਰੈਕਟਰ ਪ੍ਰੋਫੈਸਰ ਡਾ. ਆਦਰਸ਼ ਪਾਲ ਵਿਗ ਨੇ ਕਿਹਾ ਕਿ ਅਧਿਆਪਕ ਵਰਗ ਲਈ ਲਗਾਤਾਰ ਪੂਰੀ ਉਮਰ ਸਿੱਖਦੇ ਰਹਿਣਾ ਲਾਜ਼ਮੀ ਹੈ।ਇਸੇ ਕਰਕੇ ਹੀ ਉੱਚ ਅਥਾਰਟੀ ਵੱਲੋਂ ਸਮੇਂ ਸਮੇਂ ਅਧਿਆਪਕਾਂ ਨੂੰ ਅਪਡੇਟ ਕਰਨ ਦੇ ਲਈ ਮਨੁੱਖੀ ਸਰੋਤ ਵਿਕਾਸ ਕੇਦਰ ਯੂਨੀਵਰਸਿਟੀ ਕੈਂਪਸ ਵਿਚ ਟ੍ਰੇਨਿੰਗ ਅਤੇ ਵਰਕਸ਼ਾਪ ਦੇ ਪੋ੍ਰਗਰਾਮ ਸ਼ੁਰੂ ਕੀਤੇ ਜਾਦੇ ਹਨ।
ਕਮਿਸਟਰੀ ਵਿਭਾਗ ਅਤੇ ਕੋਆਰਡੀਨੇਟਰ ਪ੍ਰੋਫੈਸਰ ਡਾ. ਸੁਖਪ੍ਰੀਤ ਸਿੰਘ ਨੇ ਟ੍ਰੇਨਿੰਗ ਪੋ੍ਰਗਰਾਮ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਇਸ ਕੋਰਸ ਦੀ ਮੱਹਤਤਾ ਤੋਂ ਜਾਣੂ ਕਰਵਾਉਦਿਆ ਦੱਸਿਆ ਕਿ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋ ਨਿਰਧਾਰਤ ਨਿਯਮਾਂ ਦੇ ਅਨੁਸਾਰ ਉਲੀਕਿਆ ਗਿਆ ਹੈ।ਇਸ ਸਮੇਂ ਪ੍ਰੋਫੈਸਰ ਆਦਰਸ਼ ਪਾਲ ਵਿਗ, ਪ੍ਰੋਫੈਸਰ ਸੁਖਪ੍ਰੀਤ ਸਿੰਘ ਅਤੇ ਡਾ. ਮੋਹਨ ਕੁਮਾਰ ਵੱਲੋਂ ਮੁੱਖ ਮਹਿਮਾਨ ਉਪ-ਕੁਲਪਤੀ ਪੋ੍ਰ. ਡਾ. ਜਸਪਾਲ ਸਿੰਘ ਸੰਧੂ ਨੂੰ ਪੌਦਾ ਦੇ ਕੇ ਸਵਾਗਤ ਕੀਤਾ ਗਿਆ।ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਪੰਡਿਤ ਮਦਨ ਮੋਹਨ ਮਾਲਵੀਆ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਕੀਤੀ ਗਈ ।
Check Also
ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …
Punjab Post Daily Online Newspaper & Print Media