Monday, September 21, 2026

ਲੋਕ ਇਨਸਾਫ ਪਾਰਟੀ ਦਾ ਦਫਤਰ ਜ਼ਲਦ ਧੂਰੀ ਵਿਖੇ ਖੋਲਿਆ ਜਾਵੇਗਾ – ਰਿਖੀ

PUNJ3005201918ਧੂਰੀ, 31 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) –  ਅੱਜ ਧੂਰੀ ਵਿਖੇ ਲੋਕ ਇਨਸਾਫ ਪਾਰਟੀ ਦੇ ਯੂਥ ਵਿੰਗ ਧੂਰੀ ਦੀ ਮੀਟਿੰਗ ਮਾਲਵਾ ਜੋਨ ਯੂਥ ਪ੍ਰਧਾਨ ਜਸਵਿੰਦਰ ਸਿੰਘ ਰਿਖੀ ਦੀ ਅਗਵਾਈ `ਚ ਹੋਈ।ਜਿਸ ਵਿੱਚ ਧੂਰੀ ਹਲਕੇ ਦੀ ਯੂਥ ਟੀਮ ਮੋਜੂਦ ਰਹੀ।ਰਿਖੀ ਨੇ ਮੀਟਿੰਗ ਦੋਰਾਨ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਮਕਸਦ ਪਾਰਟੀ ਨੂੰ ਜ਼ਮੀਨੀ ਪੱਧਰ ਤੱਕ ਮਜ਼ਬੂਤ ਕਰਨਾ ਸੀ।ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਕੀਤੇ ਕੰਮਾਂ, ਪੰਜਾਬ ਪ੍ਰਤੀ ਓੁਨਾਂ ਦੀ ਸੋਚ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਪ੍ਰੌਗਰਾਮ ਉਲੀਕਿਆ ਗਿਆ ਅਤੇ ਸੂਬੇ ਦੀ ਦਿਨੋਂ-ਦਿਨ ਖਤਮ ਹੁੰਦੀ ਜਾ ਰਹੀ ਕਨੂੰਨ ਵਿਵਸਥਾ ਤੇ ਵੀ ਵਿਚਾਰ ਕੀਤਾ ਗਿਆ।ਰਿਖੀ ਨੇ ਕਿਹਾ ਕਿ ਸਾਡੀ ਯੂਥ ਟੀਮ ਹੁਣ ਇਹ ਟੀਚਾ ਲੈ ਕੇ ਚੱਲੀ ਹੈ ਕਿ ਆਉਣ ਵਾਲੇ 6 ਮਹੀਨੇ ਵਿੱਚ ਪਾਰਟੀ ਦਾ ਬੂਥ ਹਰ ਪਿੰਡ, ਹਰ ਸਹਿਰ ਤੇ ਹਰ ਵਾਰਡ ਤੱਕ ਮਜ਼ਬੂਤ ਕੀਤਾ ਜਾਵੇਗਾ।ਉਨਾਂ ਦੱਸਿਆ ਕਿ ਹਲਕਾ ਧੂਰੀ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਜਲਦੀ ਹੀ ਧੂਰੀ ਵਿਖੇ ਲੋਕ ਇਨਸਾਫ ਪਾਰਟੀ ਦਾ ਦਫਤਰ ਖੋਲਿਆ ਜਾ ਰਿਹਾ ਹੈ। ਇਸ ਮੌਕੇ ਪਾਰਟੀ ਦੇ ਅਹੁੱਦੇਦਾਰ ਸੇਵਕ ਗਿੱਲ, ਸਤਵੀਰ ਸਿੰਘ ਧੰਦੀਵਾਲ, ਮਨਪ੍ਰੀਤ ਸਿੰਘ ਸੋਪਾਲ, ਅਮਨ ਕਲੇਰ, ਸੰਜੀਵ ਕੁਮਾਰ ਬਾਂਸਲ, ਹਰਪ੍ਰੀਤ ਸਿੰਘ ਸਿੱਧੂ, ਸੰਜੀਵ ਕੁਮਾਰ ਸੁਨਾਮ, ਜਗਜੀਵਨ ਸਿੰਘ ਸਾਰੋ, ਨਾਇਬ ਸਿੰਘ ਧੰਦੀਵਾਲ ਹਾਜਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply