ਭੀਖੀ, 31 ਮਈ (ਪੰਜਾਬ ਪੋਸਟ – ਕਮਲ ਕਾਂਤ) – ਕਸਬਾ ਭੀਖੀ ਦੇ ਨੇੜਲੇ ਪਿੰਡ ਅਤਲਾ ਕਲਾਂ ਵਿਖੇ ਬਾਬਾ ਜੋਗੀਪੀਰ ਜੀ ਵੈਲਫੇਅਰ ਕਲੱਬ ਅਤਲਾ ਕਲਾਂ ਵਲੋਂ
ਪੜ੍ਹਾਈ ਤੇ ਖੇਡਾਂ ਦੇ ਖੇਤਰ ਵਿੱਚ ਚੰਗੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਅਤੇ ਸਕੂਲ ਦੇ ਸਮੂਹ ਸਟਾਫ ਨੂੰ ਵੀ ਸਨਮਾਨਿਤ ਕੀਤਾ ਗਿਆ।ਕਲੱਬ ਪ੍ਰਧਾਨ ਗੁਰਸੇਵਕ ਸਿੰਘ ਚਹਿਲ ਨੇ ਬੱਚਿਆਂ ਨੂੰ ਖੇਡਾਂ ਅਤੇ ਪੜ੍ਹਾਈ ਵੱਲ ਰੁਚੀ ਵਧਾਉਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਇਹ ਸਨਮਾਨ ਬੱਚਿਆਂ ਅਤੇ ਸਮੂਹ ਸਕੂਲ ਸਟਾਫ ਦੀ ਮਿਹਨਤ ਦਾ ਫਲ ਹੈ।ਇਸ ਇਨਾਮ ਵੰਡ ਸਮਾਰੋਹ ਲਈ ਸਕੂਲ ਪ੍ਰਿੰਸੀਪਲ ਦਰਸ਼ਨ ਕੁਮਾਰ ਨੇ ਕਲੱਬ ਦਾ ਧੰਨਵਾਦ ਕੀਤਾ। ਉਨਾਂ ਨੇ ਹੋਰਨਾਂ ਨੂੰ ਵੀ ਇਹੋ ਜਿਹੇ ਉਪਰਾਲੇ ਕਰਨ ਲਈ ਕਿਹਾ, ਤਾਂ ਜੋ ਬੱਚਿਆਂ `ਚ ਹੋਰ ਉਤਸ਼ਾਹ ਵਧ ਸਕੇ।
ਇਸ ਸਮਾਰੋਹ ਵਿੱਚ ਕਲੱਬ ਦੇ ਖਜਾਨਚੀ ਸੰਦੀਪ ਸਿੰਘ ਚਹਿਲ, ਦਵਿੰਦਰ ਸਿੰਘ ਰੱਲਣ, ਸੀਨੀਅਰ ਮੈਂਬਰ ਮਨਪ੍ਰੀਤ ਸਿੰਘ ਚਹਿਲ, ਸਲਾਹਕਾਰ ਮਨਪ੍ਰੀਤ ਸਿੰਘ ਚਹਿਲ, ਗੁਰਜੀਤ ਸਿੰਘ ਚਹਿਲ (ਫੌਜੀ), ਸਤਨਾਮ ਸਿੰਘ ਚਹਿਲ, ਲੱਖੀ ਸਿੱਧੂ, ਹੈਪੀ ਸਿਧੂ, ਜੱਸਾ ਚਹਿਲ, ਗੁਰਸੇਵਕ ਸਿੰਘ ਚਹਿਲ (ਪੰਜਾਬ ਪੁਲਿਸ), ਕੁਲਦੀਪ ਸਿੰਘ ਚਹਿਲ, ਹਰਪ੍ਰੀਤ ਸਿੰਘ ਚਹਿਲ ਹੈਰੀ, ਜਗਪ੍ਰੀਤ ਸਿੰਘ ਚਹਿਲ, ਜਤਿੰਦਰ ਸਿੰਘ ਚਹਿਲ, ਬਲਜਿੰਦਰ ਸਿੰਘ ਰੰਧਾਵਾ, ਜਸਪਾਲ ਸਿੰਘ ਰੱਲਣ, ਅਰਸ਼਼ਦੀਪ ਸਿੰਘ ਚਹਿਲ, ਗੁਰਪ੍ਰੀਤ ਸਿੰਘ ਪ੍ਰੀਤਾ, ਜਸਵਿੰਦਰ ਸਿੰਘ ਰੰਧਾਵਾ ਆਦਿ ਸ਼ਾਮਿਲ ਸਨ।
Check Also
ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …
Punjab Post Daily Online Newspaper & Print Media