ਪਠਾਨਕੋਟ, 1 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਬੇਰੁਜਗਾਰ ਨੋਜਵਾਨ ਲੜਕੇ ਲੜਕੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮੰਤਵ ਨਾਲ
ਰੋਜਗਾਰ ਮੇਲੇ ਲਗਾਏ ਜਾ ਰਹੇ ਹਨ, ਜਿਸ ਅਨੁਸਾਰ ਸਥਾਨਕ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਪਠਾਨਕੋਟ ਵਿਖੇ 31-05-2019 ਨੂੰ ਰਾਮਵੀਰ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਪਲੇਸਮੈਂਟ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਚਿਨਾਬ ਟੈਕਸਟਾਈਲ, ਕਠੂਆ ਨੇ ਭਾਗ ਲਿਆ।ਕੰਪਨੀ ਤੋਂ ਆਏ ਅਧਿਕਾਰੀ ਜਸਵਿੰਦਰ ਸਿੰਘ ਅਤੇ ਉਨਾਂ ਦੀ ਟੀਮ ਵਲੋਂ ਹਾਜ਼ਰ ਲੜਕੀਆਂ ਦੀ ਇੰਟਰਵਿਊ ਕੀਤੀ ਗਈ ਅਤੇ ਉਨਾਂ ਨੇ ਲੜਕੀਆਂ ਨੂੰ ਮਸ਼ੀਨ ਉਪਰੇਟਰ ਦੀ ਅਸਾਮੀ ਦੇ ਕੰਮ ਦੀ ਜਾਣਕਾਰੀ ਦਿੱਤੀ।
ਕੈਂਪ ਵਿੱਚ 58 ਪ੍ਰਾਰਥਣਾਂ ਨੇ ਹਿੱਸਾ ਲਿਆ ਅਤੇ ਉਨਾਂ ਵਿਚੋਂ 35 ਪ੍ਰਾਰਥਣਾਂ ਦੀ ਚੋਣ ਮਸ਼ੀਨ ਉਪਰੇਟਰ ਵਜੋਂ ਕੀਤੀ ਗਈ।ਸਮਾਗਮ ਵਿੱਚ ਡਿਪਟੀ ਕਮਿਸ਼ਨਰ ਵਲੋਂ ਚੁਣੇ ਪ੍ਰਾਰਥੀਆਂ ਨੂੰ ਚੋਣ ਪੱਤਰ ਵੰਡੇ ਗਏ।ਕੈਂਪ ਵਿੱਚ ਪਰਸ਼ੋਤਮ ਸਿੰਘ, ਜਿਲ੍ਹਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਵਲੋਂ ਹਿੱਸਾ ਲੈਣ ਵਾਲੀ ਪ੍ਰਾਰਥਣਾਂ ਨੂੰ ਭਵਿੱਖ ਵਿੱਚ ਕੈਰੀਅਰ ਨਿਖਾਰਣ ਲਈ ਮੋਟੀਵੇਟਡ ਲੈਕਚਰ ਵੀ ਦਿੱਤਾ ਗਿਆ।ਕੈਂਪ ਵਿੱਚ ਰਾਕੇਸ਼ ਕੁਮਾਰ, ਪਲੇਸਮੈਂਟ ਅਫਸਰ, ਸ੍ਰੀਮਤੀ ਸੀਮਾ ਦੇਵੀ, ਜਿਲ੍ਹਾ ਕਰਿਅਰ ਗਾਈਡੈਂਸ ਕਾਊਂਸਲਰ ਅਤੇ ਬਿਉਰੋ ਦਾ ਬਾਕੀ ਸਟਾਫ ਮੋਜੂਦ ਸੀ।
ਕੈਂਪ ਦੇ ਸਮਾਪਨ ਤੇ ਡਿਪਟੀ ਕਮਿਸ਼ਨਰ ਰਾਮ ਵੀਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬੇਰੋਜਗਾਰਾਂ ਲਈ ਘਰ ਘਰ ਰੋਜਗਾਰ ਦੇਣ ਲਈ ਜੋ ਮੁਹਿਮ ਆਰੰਭੀ ਗਈ ਹੈ, ਉਸ ਨਾਲ ਬੇਰੁਜਗਾਰਾਂ ਨੂੰ ਲਾਭ ਮਿਲ ਰਿਹਾ ਹੈ।ਉਨਾਂ ਦੱਸਿਆ ਕਿ ਜਿਲ੍ਹਾ ਰੋਜਗਾਰ ਦਫਤਰ `ਚ ਹਰ ਮਹੀਨੇ ਘਟੋ-ਘੱਟ ਦੋ ਰੋਜ਼ਗਾਰ ਮੇਲੇ ਲਗਾਏ ਜਾਣਗੇ।ਜਿਸ ਤਹਿਤ ਅਗਾਮੀ ਰੋਜਗਾਰ ਮੇਲਾ 06-06-2019 ਨੂੰ ਬਿਉਰੋ ਦਫਤਰ ਵਿਖੇ ਲਗਾਇਆ ਜਾਵੇਗਾ।ਇਸ ਵਿੱਚ ਪੰਜ ਕੰਪਨੀਆਂ ਭਾਗ ਲੈਣਗੀਆਂ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media