Tuesday, September 15, 2026

ਵਿਸ਼ਵ ਤੰਬਾਕੂ ਰੋਕੂ ਦਿਵਸ `ਤੇ ਸਹੁੰ ਚੁੱਕਾਈ

ਜਲੰਧਰ, 1 ਜੂਨ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਅਧੀਨ ਜਲੰਧਰ ਸਥਿਤ ਪੱਤਰ ਸੂਚਨਾ ਦਫਤਰ `ਚ ਵਿਸ਼ਵ Tobacco1ਤੰਬਾਕੂ ਰੋਕੂ ਦਿਵਸ ਉਤੇ ਅੱਜ ਸਾਰੇ ਮੁਲਾਜ਼ਮਾਂ ਨੇ ਸਹੁੰ ਚੁੱਕੀ।ਦਫਤਰ ਮੁੱਖੀ ਅਤੇ ਮੀਡੀਆ ਤੇ ਸੰਚਾਰ ਅਧਿਕਾਰੀ ਸ਼ਿਸ਼ੂ ਕੁਮਾਰ ਸ਼ਰਮਾ ਨੇ ਮੁਲਾਜ਼ਮਾਂ ਨੂੰ ਸਹੁੰ ਚੁਕਾਈ ਕਿ ਉਹ ਕਦੇ ਵੀ ਸਿਗਰਟਨੋਸ਼ੀ ਜਾਂ ਤੰਬਾਕੂ ਉਤਪਾਦਾਂ ਦੀ ਵਰਤੋਂ ਨਹੀਂ ਕਰਨਗੇ।ਸਾਰਿਆਂ ਨੇ ਸਹੁੰ ਚੁੱਕੀ ਕਿ ਉਹ ਦਫਤਰ ਕੰਪਲੈਕਸ ਨੂੰ ਸਿਗਰਟਨੋਸ਼ੀ ਤੋਂ ਮੁਕਤ ਰੱਖਣਗੇ ਅਤੇ ਆਪਣੇ ਸਹਿਯੋਗੀਆਂ ਅਤੇ ਹੋਰਨਾਂ ਨੂੰ ਵੀ ਸਿਗਰਟ ਨਾ ਪੀਣ ਲਈ ਪ੍ਰੇਰਿਤ ਕਰਨਗੇ।
 

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply