Tuesday, September 15, 2026

ਮਾਨਸਾ ਹਲਕੇ ਤੋਂ ਰਣਇੰਦਰ ਸਿੰਘ ਦੇ ਜ਼ਿਮਨੀ ਚੋਣ ਲੜਨ ਸਬੰਧੀ ਚਰਚਾਵਾਂ `ਚ ਤੇਜ਼ੀ

ਭੀਖੀ, 1 ਜੂਨ (ਪੰਜਾਬ ਪੋਸਟ – ਕਮਲ ਕਾਂਤ) –  ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵਲੋਂ ਕਾਂਗਰਸ ਵਿੱਚ ਸ਼ਾਮਲ ਹੋਣ Raninder Singhਨਾਲ ਵਿਧਾਇਕ ਦੇ ਅਹੁੱਦੇ ਤੋਂ ਦਿੱਤੇ ਅਸਤੀਫੇ ਨੂੰ ਭਾਵੇਂ ਅਜੇ ਤੱਕ ਸਪੀਕਰ ਵਲੋਂ ਮਨਜ਼ੂਰ ਨਹੀਂ ਕੀਤਾ ਗਿਆ ਹੈ, ਪਰ ਇਸ ਇਲਾਕੇ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਦੇ ਜ਼ਿਮਨੀ ਚੋਣ ਲੜਨ ਸਬੰਧੀ ਚਰਚਾਵਾਂ ਤੇਜ਼ ਹੋ ਗਈਆਂ ਹਨ।ਰਣਇੰਦਰ ਸਿੰਘ 2009 ਵਿੱਚ ਬਠਿੰਡਾ ਲੋਕ ਸਭਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਚੋਣ ਲੜੇ ਅਤੇ ਕ਼ਰੀਬ 1 ਲੱਖ ਵੀਹ ਹਜ਼ਾਰ ਵੋਟਾਂ ਦੇ ਫਰਕ ਨਾਲ ਹਾਰ ਗਏ ਸਨ।ਲਿਹਾਜ਼ਾ ਇਸ ਖੇਤਰ ਵਿਚ ਰਣਇੰਦਰ ਰਾਜਨੀਤਕ ਤੌਰ `ਤੇ ਚੰਗੀ ਪੈੜ ਰੱਖਦੇ ਹਨ। ਉਨ੍ਹਾਂ ਨੂੰ ਉਮੀਦਵਾਰ ਬਣਾਉਣ ਦੀ ਇਹ ਮੰਗ ਕਰਨ ਵਾਲੇ ਕਾਂਗਰਸੀ ਨੇਤਾਵਾਂ ਦੀ ਦਲੀਲ ਹੈ ਕਿ ਲੰਬੇ ਸਮੇਂ ਤੋਂ ਮਾਨਸਾ ਵਰਗੇ ਹਲਕੇ ਨੂੰ ਕਿਸੇ ਵੀ ਪਾਰਟੀ ਦਾ ਕੋਈ ਸਿਰਕੱਢ ਆਗੂ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਚੜ੍ਹਿਆ ਹੈ, ਜਿਸ ਕਾਰਨ ਇਹ ਇਲਾਕਾ ਵਿਕਾਸ ਵਿਚ ਪੱਛੜ ਗਿਆ ਹੈ।ਹੁਣ ਧੜਿਆਂ ਵਿਚ ਵੰਡੀ ਪਈ ਕਾਂਗਰਸ ਪਾਰਟੀ ਨੂੰ ਇਕਮਿਕ ਕਰਨ ਲਈ ਇਕੋ ਆਵਾਜ਼ ਰਣਇੰਦਰ ਸਿੰਘ ਦੀ ਉਠਣ ਲੱਗੀ ਹੈ।ਮਾਨਸਾ ਹਲਕੇ ਤੋਂ ਮੁੱਖ ਮੰਤਰੀ ਪੁੱਤਰ ਰਣਇੰਦਰ ਸਿੰਘ ਦਾ ਨਾਮ ਹੁਣ ਲਗਾਤਾਰ ਤਿੰਨ-ਚਾਰ ਦਿਨਾਂ ਚਰਚਾ ਵਿੱਚ ਉਸ ਵੇਲੇ ਦਾ ਸੁਰਖੀਆਂ ਵਿਚ ਆਉਣ ਲੱਗਾ ਹੈ, ਜਦੋਂ ਇਸ ਹਲਕੇ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੋਕ ਸਭਾ ਚੋਣ ਲਈ ਵੱਡੇ ਪੱਧਰ `ਤੇ ਉਮੀਦ ਕੀਤੀ ਜਾ ਰਹੀ ਲੀਡ ਹਾਸਲ ਨਹੀਂ ਹੋ ਸਕੀ।
                ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ. ਮਨੋਜ ਬਾਲਾ ਦਾ ਕਹਿਣਾ ਹੈ ਕਿ ਉਹ ਮਾਨਸਾ ਦੇ ਵਿਕਾਸ ਨੂੰ ਮੁੱਖ ਮੰਨਦਿਆਂ ਖੁਦ ਇਥੋਂ ਰਣਇੰਦਰ ਸਿੰਘ ਦੇ ਆਉਣ ਦਾ ਸਵਾਗਤ ਕਰਨਗੇ।ਇਥੋਂ 2012 ਵਿਚ ਕਾਂਗਰਸ ਪਾਰਟੀ ਦੀ ਟਿਕਟ `ਤੇ ਚੋਣ ਲੜਨ ਵਾਲੀ ਸਵ: ਸਬਾਕਾ ਮੰਤਰੀ ਸ਼ੇਰ ਸਿੰਘ ਗਾਗੋਵਾਲ ਦੀ ਨੂੰਹ ਗੁਰਪ੍ਰੀਤ ਕੌਰ ਗਾਗੋਵਾਲ ਨੇ ਵੀ ਰਣਇੰਦਰ ਸਿੰਘ ਦੇ ਮਾਨਸਾ ਤੋਂ ਚੋਣ ਲੜਨ ਸਬੰਧੀ ਇਕ ਪੱਤਰ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਭੇਜਿਆ ਹੈ।ਦੂਜੇ ਪਾਸੇ ਮਾਨਸਾ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅਸਤੀਫਾ ਅਜੇ ਤੱਕ ਮਨਜ਼ੂਰ ਨਹੀਂ ਹੋਇਆ ਹੈ।ਜੇਕਰ ਮਾਨਸਾ ਦੇ ਲੋਕਾਂ ਨੂੰ ਰਣਇੰਦਰ ਸਿੰਘ ਰਾਹੀਂ ਆਪਣਾ ਵਿਕਾਸ ਨਜ਼ਰ ਆਉਂਦਾ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।ਉਹ ਰਣਇੰਦਰ ਸਿੰਘ ਦਾ ਮਾਨਸਾ ਆਉਣ `ਤੇ ਸਵਾਗਤ ਕਰਨ ਗਏ।ਉਨ੍ਹਾਂ ਦਾ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਕਾਰਨ ਵੀ ਮਾਨਸਾ ਜਿਲੇ ਦਾ ਵਿਕਾਸ ਹੈ।ਅਗਰ ਮੁੱਖ ਮੰਤਰੀ ਪਰਿਵਾਰ ਵਿਚੋਂ ਰਣਇੰਦਰ ਸਿੰਘ ਮਾਨਸਾ ਤੋਂ ਚੋਣ ਲੜਨ ਗਏ ਤਾਂ ਇਸ ਨਾਲ ਮਾਨਸਾ ਹਲਕੇ ਦਾ ਵਿਕਾਸ ਜਰੂਰ ਹੋ ਸਕਦਾ ਹੈ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply