Tuesday, September 15, 2026

ਡਸਟਬਿਨਾਂ ਨੂੰ ਉਨ੍ਹਾਂ ਦੇ ਰੰਗਾਂ ਅਨੁਸਾਰ ਹੀ ਵਰਤੋਂ ਵਿੱਚ ਲਿਆਂਦਾ ਜਾਵੇ – ਡਿਪਟੀ ਕਮਿਸ਼ਨਰ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ `ਚ 12 ਥਾਵਾਂ `ਤੇ ਰਖਵਾਏ ਲਾਲ, ਹਰੇ ਤੇ ਪੀਲੇ ਡਸਟਬਿਨ
ਭੀਖੀ, 1 ਜੂਨ (ਪੰਜਾਬ ਪੋਸਟ – ਕਮਲ ਕਾਂਤ) –  ਜਿਲ੍ਹੇ ਨੂੰ ਸਾਫ਼-ਸੁਥਰਾ ਬਣਾਉਣ ਦੇ ਮੰਤਵ ਨਾਲ ਕੁੜਾ-ਕਰਕਟ ਦੀ ਸੁਚੱਜੀ ਸੰਭਾਲ ਅਤੇ ਮੁੜ ਵਰਤੋਂ ਵਿੱਚ PUNJ0106201912ਲਿਆਉਣ ਲਈ ਚਲਾਏ ਗਏ 3 ਡੀ ਪ੍ਰੋਜੈਕਟ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਵੱਖ-ਵੱਖ 12 ਥਾਵਾਂ `ਤੇ ਤਿੰਨ ਰੰਗਾਂ ਵਾਲੇ ਡਸਟਬਿਨ ਰੱਖੇ ਗਏ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਡਸਟਬਿਨ੍ਹਾਂ ਨੂੰ ਸਹੀ ਵਰਤੋਂ ਵਿੱਚ ਲਿਆਉਣ ਅਤੇ ਜਿਸ ਰੰਗ ਦੇ ਡਸਟਬਿਨ ਵਿੱਚ ਜਿਸ ਤਰ੍ਹਾਂ ਦਾ ਕੂੜਾ-ਕਰਕਟ ਜਾਂ ਹੋਰ ਸਮਾਨ ਪਾਉਣਾ ਹੈ, ਉਸ ਦੀ ਉਸ ਢੰਗ ਨਾਲ ਵਰਤੋਂ ਕਰਨ।ਇਸ ਮੌਕੇ ਉਨ੍ਹਾਂ ਨਾਲ ਸਹਾਇਕ ਕਮਿਸ਼ਨਰ (ਜ) ਨਵਦੀਪ ਕੁਮਾਰ ਵੀ ਮੌਜੂਦ ਸਨ।
 ਡਿਪਟੀ ਕਮਿਸ਼ਨਰ ਸ਼੍ਰੀਮਤੀ ਰਿਆਤ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਥਾਵਾਂ `ਤੇ ਲਾਲ, ਹਰੇ ਅਤੇ ਪੀਲੇ ਰੰਗ ਦੇ ਡਸਟਬਿਨ ਰਖਵਾਏ ਗਏ ਹਨ, ਜਿਨ੍ਹਾਂ ਵਿਚੋਂ ਲਾਲ ਰੰਗ ਦੇ ਡਸਟਬਿਨ `ਚ ਪਲਾਸਟਿਕ, ਵਰਤੇ ਹੋਏ ਕਾਗਜ਼, ਗੱਤਾ, ਕੱਚ, ਮੋਮੀ ਕਾਗਜ਼ ਦੇ ਲਿਫਾਫ਼ੇ, ਰਬੜ੍ਹ, ਪੈਨ ਅਤੇ ਮੈਟਲ ਆਦਿ ਵਰਗੀਆਂ ਚੀਜ਼ਾਂ ਰੱਖੀਆਂ ਜਾਣਗੀਆਂ।
     ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤੋਂ ਇਲਾਵਾ ਹਰੇ ਰੰਗ ਦੇ ਡਸਟਬਿਨ ਵਿੱਚ ਚਾਹ ਪੱਤੀ, ਕੌਫੀ ਪਾਊਡਰ ਅਤੇ ਮਾਸਾਹਾਰੀ ਭੋਜਣ ਰੱਖਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪੀਲੇ ਰੰਗ ਦੇ ਡਸਟਬਿਨ ਵਿਚ ਗਊਆਂ ਦੇ ਖਾਣ ਯੋਗ ਬਚੀ ਹੋਈ ਰੋਟੀ, ਸਬਜ਼ੀ, ਫਰੂਟ, ਬਰੈਡ ਵਰਗੀਆਂ ਵਸਤਾਂ ਰਖੀਆਂ ਜਾਣਗੀਆਂ।ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਡਸਟਬਿਨ੍ਹਾਂ ਦੀ ਮਿਥੇ ਕੂੜੇ ਜਾਂ ਖਾਣ ਸਮੱਗਰੀ ਅਨੁਸਾਰ ਹੀ ਵਰਤੋਂ ਕਰਨ।
     ਇਸ ਮੌਕੇ ਸੀਨੀਅਰ ਸਹਾਇਕ ਗੁਰਮੀਤ ਸਿੰਘ ਗਾਗੋਵਾਲ, ਜੂਨੀਅਰ ਸਹਾਇਕ ਜਸਵੰਤ ਸਿੰਘ, ਮੁਕੇਸ਼ ਕੁਮਾਰ, ਬਰਜਿੰਦਰ ਸਿੰਘ ਬਰਨ ਅਤੇ ਗੁਰਤੇਜ ਸਿੰਘ ਮੌਜੂਦ ਸਨ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply