Thursday, February 26, 2026

ਜੰਡਿਆਲਾ ਗੁਰੂ ਵਿਖੇ ਨਗਰ ਕੌਂਸਲ ਵਲੋਂ ਸਵੱਛ ਭਾਰਤ ਤਹਿਤ ਸੈਮੀਨਾਰ

ਜੰਡਿਆਲਾ ਗੁਰੂ, 3 ਜੂਨ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੂ ਵਿਖੇ ਨਗਰ ਕੌਂਸਲ ਵਲੋ ਕਾਰਜ ਸਾਧਕ ਅਫਸਰ ਸਾਗਰ ਮਹਿਤਾ ਦੀ PUNJ0306201906ਅਗਵਾਈ ਹੇਠ ਮਨੋਹਰ ਵਾਟਿਕਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਵੱਛ ਭਾਰਤ ਅਭਿਆਨ ਤਹਿਤ ਪਾਣੀ ਬਚਾੳਣ ਦੇ ਵਿਸ਼ੇ ਸਬੰਧੀ ਸੈਮੀਨਾਰ ਕਰਵਾਇਆ ਗਿਆ।ਜਿਸ ਦੌਰਾਨ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਸਵੱਛ ਭਾਰਤ ਅਭਿਆਨ ਅਤੇ ਪਾਣੀ ਬਚਾੳ ਨਾਲ ਸੰਬੰਧਿਤ ਚਿੱਤਰ ਬਣਾਏ ਅਤੇ ਪਹਿਲੇ, ਦੂਜੇ ਤੇ ਤੀਸਰੇ ਨੰਬਰ `ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ।ਸਵਰਨਦਾਸ ਗਿੱਲ ਇੰਪੈਕਟਰ ਨੇ ਸਕੂਲ ਦੇ ਡਾਇਰੈਕਟਰ ਸੁਰੇਸ਼ ਕੁਮਾਰ ਨੂੰ ਸਮਨਾਨਿਤ ਕੀਤਾ।ਇਸ ਮੋਕੇ ਸਕੂਲ ਪ੍ਰਿੰਸੀਪਲ ਸਵਿਤਾ ਕਪੂਰ, ਜੋਗਿੰਦਰ ਸਿੰਘ, ਤਰਲੋਚਨ ਸਿੰਘ, ਰੇਨੂੰ ਮੈਡਮ, ਹਰਵਿੰਦਰ ਕੋਰ ਭੁੱਲਰ, ਪ੍ਰਯਾਗ ਜੈਨ, ਜਗਦੀਸ਼ ਕੁਮਾਰ, ਹਰੀਸ਼ ਸੇਠੀ, ਰੁਪਿੰਦਰ ਕੋਰ ਸੀ.ਐਫ, ਬੰਟੀ ਸੇਠੀ ਆਦਿ ਹਾਜ਼ਰ ਸਨ।
 

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply