ਜੰਡਿਆਲਾ ਗੁਰੂ, 3 ਜੂਨ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੂ ਵਿਖੇ ਨਗਰ ਕੌਂਸਲ ਵਲੋ ਕਾਰਜ ਸਾਧਕ ਅਫਸਰ ਸਾਗਰ ਮਹਿਤਾ ਦੀ ਅਗਵਾਈ ਹੇਠ ਮਨੋਹਰ ਵਾਟਿਕਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਵੱਛ ਭਾਰਤ ਅਭਿਆਨ ਤਹਿਤ ਪਾਣੀ ਬਚਾੳਣ ਦੇ ਵਿਸ਼ੇ ਸਬੰਧੀ ਸੈਮੀਨਾਰ ਕਰਵਾਇਆ ਗਿਆ।ਜਿਸ ਦੌਰਾਨ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਸਵੱਛ ਭਾਰਤ ਅਭਿਆਨ ਅਤੇ ਪਾਣੀ ਬਚਾੳ ਨਾਲ ਸੰਬੰਧਿਤ ਚਿੱਤਰ ਬਣਾਏ ਅਤੇ ਪਹਿਲੇ, ਦੂਜੇ ਤੇ ਤੀਸਰੇ ਨੰਬਰ `ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ।ਸਵਰਨਦਾਸ ਗਿੱਲ ਇੰਪੈਕਟਰ ਨੇ ਸਕੂਲ ਦੇ ਡਾਇਰੈਕਟਰ ਸੁਰੇਸ਼ ਕੁਮਾਰ ਨੂੰ ਸਮਨਾਨਿਤ ਕੀਤਾ।ਇਸ ਮੋਕੇ ਸਕੂਲ ਪ੍ਰਿੰਸੀਪਲ ਸਵਿਤਾ ਕਪੂਰ, ਜੋਗਿੰਦਰ ਸਿੰਘ, ਤਰਲੋਚਨ ਸਿੰਘ, ਰੇਨੂੰ ਮੈਡਮ, ਹਰਵਿੰਦਰ ਕੋਰ ਭੁੱਲਰ, ਪ੍ਰਯਾਗ ਜੈਨ, ਜਗਦੀਸ਼ ਕੁਮਾਰ, ਹਰੀਸ਼ ਸੇਠੀ, ਰੁਪਿੰਦਰ ਕੋਰ ਸੀ.ਐਫ, ਬੰਟੀ ਸੇਠੀ ਆਦਿ ਹਾਜ਼ਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …