Friday, February 27, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ `ਚ ਕਾਲਜੀਏਟ ਸਕੂਲ ਦੇ ਨਵੇਂ ਅਕਾਦਮਿਕ ਸੈਸ਼ਨ ਮੌਕੇ `ਵੈਦਿਕ ਹਵਨ`

ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵਲੋਂ ਸਾਲ 2019 ਵਿਚ ਸ਼ਾਨਦਾਰ ਉਪਲੱਬਧੀਆਂ ਪ੍ਰਾਪਤ PUNJ0306201910ਲਈ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਅਤੇ ਕਾਲਜੀਏਟ ਸਕੂਲ ਦੇ ਨਵੇਂ ਅਕਾਦਮਿਕ ਸੈਸ਼ਨ ਦਾ ਸ਼ੁਭਆਰੰਭ ਵੈਦਿਕ ਹਵਨ ਨਾਲ ਕੀਤਾ ਗਿਆ।ਮੁੱਖ ਜਜ਼ਮਾਨ ਦੀ ਭੂਮਿਕਾ ਲੋਕਲ ਮੈਨੇਜਿੰਗ ਕਮੇਟੀ ਚੇਅਰਮੈਨ ਸੁਦਰਸ਼ਨ ਕਪੂਰ ਨੇ ਨਿਭਾਈ।ਸੁਦਰਸ਼ਨ ਕਪੂਰ ਨੇ ਕਾਲਜ ਦੀ ਤਰੱਕੀ ਲਈ ਅਰਦਾਸ ਕਰਦੇ ਹੋਏ ਕਿਹਾ ਕਿ ਕਾਲਜ ਨੇ ਪਿੱਛਲੇ ਦੋ ਸਾਲਾਂ ਵਿਚ ਕਾਫੀ ਤਰੱਕੀ ਕੀਤੀ ਹੈ।ਉਹਨਾਂ ਨੇ ਪ੍ਰਿੰਸੀਪਲ ਵੱਲੋਂ ਵਿਦੇਸ਼ਾਂ ਵਿਚ ਵੱਖ-ਵੱਖ ਸੈਮੀਨਾਰ ਵਿੱਚ ਪੜ੍ਹੇ ਪੇਪਰਾਂ ਦੀ ਵੀ ਸ਼ਲਾਘਾ ਕੀਤੀ।
ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਾਲਜ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਪਰਮਾਤਮਾ ਦਾ ਸ਼ੁਕਰਾਨਾ ਕੀਤਾ।ਉਹਨਾਂ ਨੇ ਕਾਲਜੀਏਟ ਸਕੂਲ ਦੇ ਸ਼ਾਨਦਾਰ ਨਤੀਜਿਆਂ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਪ੍ਰੋ. ਅਸ਼ੋਕ ਮਲਹੋਤਰਾ ਨੇ ਕਾਲਜੀਏਟ ਸਕੂਲ ਦੇ ਚੰਗੇ ਨਤੀਜਿਆਂ ਬਾਰੇ ਦੱਸਿਆ।ਕਾਲਜ ਦੇ ਨਵੇਂ ਬਣੇ ਡੀਨ ਮੈਂਬਰਾਂ ਨੂੰ ਪ੍ਰਿੰਸੀਪਲ ਵਲੋਂ ਸਨਮਾਨਿਤ ਕੀਤਾ ਗਿਆ।ਉਨਾਂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਦਿਆਰਥਣਾਂ ਨੂੰ ਹਮੇਸ਼ਾਂ ਅੱਗੇ ਵੱਧਣ ਲਈ ਉਤਸ਼ਾਹਿਤ ਕੀਤਾ।
            ਕਾਲਜ ਦੇ ਸੰਗੀਤ ਵਿਭਾਗ ਨੇ ਭਜਨ ਗਾਇਣ ਕਰਕੇ ਸਾਰਿਆਂ ਨੂੰ ਮੰਤਰ ਮੁਗਧ ਕੀਤਾ।ਡਾ. ਵੀ.ਪੀ ਲਖਣਪਾਲ ਮੈਂਬਰ ਲੋਕਲ ਮੈਨੇਜਿੰਗ ਕਮੇਟੀ, ਡਾ. ਰਾਕੇਸ਼ ਮਹਿਰਾ ਮੈਂਬਰ ਆਰੀਆ ਸਮਾਜ, ਪਿ੍ਰੰਸੀਪਲ ਨੀਰਾ ਸ਼ਰਮਾ ਡੀ.ਏ.ਵੀ ਪਬਲਿਕ ਸਕੂਲ, ਪਿ੍ਰੰਸੀਪਲ ਇੰਦੂ ਅਰੋੜਾ ਬੀ.ਬੀ.ਕੇ ਸਕੂਲ ਵੀ ਇਸ ਮੌਕੇ `ਤੇ ਮੌਜੂਦ ਰਹੇ। ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਨੇ ਵੀ ਇਸ ਹਵਨ ਵਿਚ ਉਤਸ਼ਾਹ ਨਾਲ ਹਿੱਸਾ ਲਿਆ।ਸ਼ਾਂਤੀ ਪਾਠ ਨਾਲ ਹਵਨ ਦੀ ਸਮਾਪਤੀ ਹੋਈ ਅਤੇ ਅੰਤ ਵਿਚ ਪ੍ਰਸ਼ਾਦ ਵਰਤਾਇਆ ਗਿਆ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply