Saturday, April 18, 2026

ਬਠਿੰਡਾ ਏਮਜ਼ ਸਮੇਤ ਹਲਕੇ ਦੇ ਸਾਰੇ ਅਧੂਰੇ ਕਾਰਜ਼ ਪਹਿਲ ਦੇ ਆਧਾਰ `ਤੇ ਪੂਰੇ ਹੋਣਗੇ – ਬੀਬਾ ਬਾਦਲ

ਭੀਖੀ/ਮਾਨਸਾ, 3 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੋੋਟਰਾਂ ਤੇ ਅਕਾਲੀ-ਭਾਜਪਾ ਗੱਠਜੋੜ ਦੇ ਵਰਕਰਾਂ ਦਾ PUNJ0306201911ਧੰਨਵਾਦ ਕਰਨ ਲਈ ਡੀ.ਡੀ ਫੋਰਟ ਰਿਜ਼ੋਰਟ ਮਾਨਸਾ ਪਹੁੰਚੇ।ਇਥੇ ਉਨ੍ਹਾਂ ਨੇ ਦਾਅਵੇ ਨਾਲ ਕਿਹਾ ਹੈ ਕਿ ਬਠਿੰਡਾ ਏਮਜ਼ ਸਮੇਤ ਹਲਕੇ ਦੇ ਸਾਰੇ ਅਧੂਰੇ ਕਾਰਜ਼ ਪਹਿਲ ਦੇ ਆਧਾਰ `ਤੇ ਪੂਰੇ ਕੀਤੇ ਜਾਣਗੇ ਅਤੇ ਕੇਂਦਰ ਵਲੋਂ ਨਵੇਂ ਪ੍ਰੋਜੈਕਟ ਲਿਆ ਕੇ ਹਲਕੇ ਦੀ ਕਾਇਆ ਕਲਪ ਕੀਤੀ ਜਾਵੇਗੀ।ਕੇਂਦਰੀ ਮੰਤਰੀ ਨੇ ਖ਼ੁਸ਼ੀ `ਚ ਖੀਵੇ ਹੁੰਦਿਆਂ ਵਰਕਰਾਂ ਨਾਲ ਪੂਰੀ ਅਪਣੱਤ ਵਿਖਾਈ।ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਬੀਬਾ ਨੇ ਕਿਹਾ ਕਿ ਉਨਾਂ ਨੂੰ ਹਰਾਉਣ ਲਈ ਸਾਰੀਆਂ ਵਿਰੋਧੀ ਪਾਰਟੀਆਂ ਨੇ ਹਰ ਤਰੀਕਾ ਵਰਤਿਆ, ਪਰ ਪਾਰਟੀ ਵਰਕਰਾਂ ਅਤੇ ਪਿਛਲੇ 10 ਵਰ੍ਹਿਆਂ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦਾ ਸੇਵਾ ਫਲ ਪ੍ਰਮਾਤਮਾ ਨੇ ਉਨ੍ਹਾਂ ਦੀ ਝੋਲੀ ਪਾਇਆ ਹੈ।ਉਨ੍ਹਾਂ ਕੈਪਟਨ ਸਰਕਾਰ `ਤੇ ਤਿੱਖੇ ਹਮਲੇ ਕਰਦਿਆਂ ਦੋਸ਼ ਲਾਇਆ ਕਿ ਕਾਂਗਰਸ ਨੇ ਲੋਕਾਂ ਨਾਲ ਕੀਤੇ ਵਾਅਦੇ ਤਾਂ ਕੀ ਪੂਰੇ ਕਰਨੇ ਸਨ ਬਲਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਦਿੱਤੀਆਂ ਸਹੂਲਤਾਂ ਨੂੰ ਵੀ ਬੰਦ ਕੀਤਾ ਜਾ ਰਿਹਾ ਹੈ।ਬੀਬਾ ਬਾਦਲ ਨੇ ਕਿਹਾ ਕਿ ਸ੍ਰੀ ਗੁਟਕਾ ਸਾਹਿਬ ਜੀ `ਤੇ ਹੱਥ ਰੱਖ ਕੇ ਝੂਠੀ ਸਹੁੰ ਖਾਣ ਵਾਲੇ ਮੁੱਖ ਮੰਤਰੀ ਦਾ ਪਹਿਲਾਂ ਵੀ ਪਰਦਾਫਾਸ਼ ਹੋ ਚੁੱਕਾ ਹੈ। ਹੁਣ `ਸਿਟ` ਦੀ ਸਮੁੱਚੀ ਟੀਮ ਵਲੋਂ ਪੁਲਿਸ ਕਾਰਵਾਈ ਦੀ ਜਾਂਚ ਦੇ ਸਿਆਸੀਕਰਨ ਖਿਲਾਫ ਉਠਾਈ ਆਵਾਜ਼ ਨਾਲ ਮੁੱਖ ਮੰਤਰੀ ਦੀ ਦੁਬਾਰਾ ਪੋਲ ਖੁੱਲ੍ਹ ਗਈ ਹੈ।ਜਾਂਚ ਟੀਮ ਨੇ ਇਹ ਗਲ ਵੀ ਸਾਹਮਣੇ ਲਿਆਂਦੀ ਹੈ ਕਿ ਮੁੱਖ ਮੰਤਰੀ ਦੇ ਚਹੇਤੇ ਆਈ.ਜੀ ਕੁੰਵਰ ਵਿਜੇ ਨੇ ਉਨ੍ਹਾਂ ਨਾਲ ਸਲਾਹ ਕੀਤੇ ਬਿਨਾਂ ਚਾਰਜਸ਼ੀਟ ਦਾਖਲ ਕੀਤੀ ਸੀ।ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਵਾਂਗ ਇਹ ਚਾਰਜਸ਼ੀਟ ਵੀ ਕਾਂਗਰਸ ਭਵਨ ਵਿਚ ਬੈਠ ਕੇ ਤਿਆਰ ਕੀਤੀ ਗਈ ਹੈ। ਮੁੱਖ ਮੰਤਰੀ ਨੂੰ ਇਸ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਤੁਰੰਤ ਅਹੁੱਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ।
                  ਇਸ ਮੌਕੇ ਸਿਕੰਦਰ ਸਿੰਘ ਮਲੂਕਾ, ਪ੍ਰੇਮ ਅਰੋੜਾ, ਭਾਜਪਾ ਜਿਲਾ ਪ੍ਰਧਾਨ ਸਤੀਸ਼ ਕੁਮਾਰ ਗੋਇਲ, ਅਕਾਲੀ ਆਗੂ ਗੁਰਦੀਸ਼ ਸਿੰਘ ਹਨੀ ਮਾਨਸ਼ਾਹੀਆ, ਗੁਰਪ੍ਰੀਤ ਸਿੰਘ ਚਹਿਲ, ਗੁਰਮੇਲ ਸਿੰਘ ਠੇਕੇਦਾਰ, ਜਥੇਦਾਰ ਬਲਦੇਵ ਸਿੰਘ ਮਾਖਾ, ਅਵਤਾਰ ਸਿੰਘ ਰਾੜਾ, ਗੁਰਪ੍ਰੀਤ ਸਿੰਘ ਸਿੱਧੂ, ਹਰਬੰਸ ਸਿੰਘ ਗੋਲੂ ਆਦਿ ਹਾਜ਼ਰ ਸਨ।
  

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply