ਨਵੀਂ ਦਿੱਲੀ, 4 ਜੂਨ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਵਿਭਾਗ ਵਲੋਂ ਹੁਣ ਕਾਪੀਰਾਈਟ ਸੋਧ ਨਿਯਮ 2019 ਨੂੰ ਲਾਗੂ ਕਰਵਾਉਣ ਦਾ ਪ੍ਰਸਤਾਵ ਲਿਆਂਦਾ ਜਾ ਰਿਹਾ ਹੈ।ਅਜਿਹਾ ਡਿਜ਼ੀਟਲ ਯੁੱਗ ਵਿੱਚ ਹੋ ਰਹੀ ਤਕਨੀਕੀ ਉਨਤੀ ਨੂੰ ਦੂਸਰੇ ਪ੍ਰਾਸੰਗਿਕ ਕਾਨੂੰਨਾਂ ਵਿਚ ਸਮਾਨਤਾ ਲਿਆਉਣ ਅਤੇ ਇਸ ਦੇ ਲਈ ਕਾਪੀਰਾਈਟ ਐਕਟ ਨੂੰ ਸਹੀ ਅਤੇ ਬਿਨਾਂ ਕਿਸੇ ਰੁਕਾਵਟ ਦੇ ਲਾਗੂ ਕਰਵਾਉਣ ਲਈ ਕੀਤਾ ਜਾ ਰਿਹਾ ਹੈ।ਇਹ ਡਰਾਫਟ ਨਿਯਮ http://egazette.nic.in/write read data/2019/204924.pdf `ਤੇ ਸਾਰਿਆਂ ਦੇ ਸੁਝਾਅ ਅਤੇ ਟਿੱਪਣੀਆਂ ਲੈਣ ਲਈ 29 ਜੂਨ 2019 ਤੱਕ ਉਪਲੱਬਧ ਹੋਵੇਗਾ।ਇਹ ਕਾਪੀਰਾਈਟ, ਕਾਪੀਰਾਈਟ ਐਕਟ 1957 ਅਤੇ ਕਾਪੀਰਾਈਟ ਨਿਯਮ 2013 ਦੇ ਅਧੀਨ ਹੋਵੇਗਾ।ਕਾਪੀਰਾਈਟ ਨਿਯਮ 2013 ਵਿਚ ਆਖਰੀ ਵਾਰ ਸੋਧ ਕਾਪੀਰਾਈਟ ਸੋਧ ਕਾਨੂੰਨ 2016 ਦੇ ਰਾਹੀਂ 2016 ਵਿਚ ਕੀਤੀ ਗਈ ਸੀ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media