Friday, July 31, 2026

ਸਪੋਰਟਸ ਮਾਡਲ ਸਕੂਲ ਵਿਖੇ `ਨਿੰਪਾ ਗੀਤਾ ਗਿਆਨ ਪ੍ਰਤੀਯੋਗਤਾ` ਦਾ ਆਯੋਜਨ

ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ ਬਿਊਰੋ) – ਨੈਸ਼ਨਲ ਇੰਟੈਗਰੇਸ਼ਨ ਮਲਟੀ-ਪਰਪਜ਼ ਆਰਟਿਸਟਸ ਐਸੋਸੀਏਸ਼ਨ (ਨਿੰਪਾ) ਵੱਲੋਂ ਸਪੋਰਟਸ ਮਾਡਲ ਸਕੂਲ ਵਿਕਾਸ ਨਗਰ ਵਿਖੇ `ਨਿੰਪਾ ਗੀਤਾ ਗਿਆਨ ਪ੍ਰਤੀਯੋਗਤਾ` ਕਰਵਾਈ ਗਈ।ਜਿਸ ਵਿਚ 100 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ।ਇਸ ਤੋਂ ਪਹਿਲਾਂ ਪ੍ਰਿੰਸੀਪਲ ਪਵਨ ਕੁਮਾਰ, ਪੀ.ਆਰ ਸ਼ਰਮਾ, ਮੋਹਨ ਲਾਲ ਡਾਇਰੈਕਟਰ, ਰਜਨੀ ਸ਼ਰਮਾ ਤੇ ਅਮ੍ਰਿਤ ਵਰਸ਼ਾ ਨੇ ਸਕੂਲੀ ਬੱਚਿਆਂ ਨੂੰ ਪ੍ਰਤੀਯੋਗਿਤਾ ਦੀ ਤਿਆਰੀ ਕਰਵਾਈ।ਨਿੰਪਾ ਪ੍ਰਧਾਨ ਗੁਰਸ਼ਰਨ ਸਿੰਘ ਬੱਬਰ ਨੇ ਦੱਸਿਆ ਕਿ ਗੀਤਾ ਗਿਆਨ ਪ੍ਰਤਿਯੋਗਤਾ ਵਿੱੱਚ ਹੁਣ ਤੱਕ ਤੀਹ ਹਜ਼ਾਰ ਤੋਂ ਉਪਰ ਵਿਦਿਆਰਥੀ ਭਾਗ ਲੈ ਚੁੱਕੇ ਹਨ।ਉਨਾਂ ਆਖਿਆ ਕਿ ਗੀਤਾ ਦਾ ਗਿਆਨ ਹਰੇਕ ਵਿਦਿਆਰਥੀ ਨੂੰ ਹੋਣਾ ਚਾਹੀਦਾ ਹੈ।ਅਜਿਹਾ ਕਰਨ ਨਾਲ ਬੱਚੇ ਕਈ ਤਰਾਂ ਦੇ ਵਿਕਾਰਾਂ ਤੋਂ ਬਚੇ ਰਹਿੰਦੇ ਹਨ ਅਤੇ ਉਨਾਂ ਨੂੰ ਸਮਾਜ ਵਿੱਚ ਸੁਚੱਜੇ ਢੰਗ ਨਾਲ ਵਿਚਰਣ ਦੀ ਜਾਚ ਆਉਂਦੀ ਹੈ।ਉਨਾਂ ਕਿਹਾ ਕਿ ਪ੍ਰਤੀਯੋਗਿਤਾ ਦੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਆ ਜਾਂਦਾ ਹੈ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply