Friday, February 27, 2026

ਡਾ. ਹਰਸ਼ ਵਰਧਨ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦਾ ਚਾਰਜ ਸੰਭਾਲਿਆ

ਸਿਹਤ ਨੂੰ `ਜਨ ਅੰਦੋਲਨ` ਬਣਾਉਣ ਦੀ ਕੀਤੀ ਅਪੀਲ
ਨਵੀਂ ਦਿੱਲੀ, 4 ਜੂਨ (ਪੰਜਾਬ ਪੋਸਟ ਬਿਊਰੋ) – ਡਾ. ਹਰਸ਼ ਵਰਧਨ ਨੇ ਅੱਜ ਇਥੇ ਨਿਰਮਾਣ ਭਵਨ ਵਿਖੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦਾ PUNJ0406201901ਚਾਰਜ ਸੰਭਾਲਿਆ।ਚਾਰਜ ਸੰਭਾਲਣ ਲਈ ਉਹ ਨਿਰਮਾਣ ਭਵਨ ਵਿਖੇ ਸਾਈਕਲ `ਤੇ ਪੁੱਜੇ ਅਤੇ ਆਪਣੇ ਇਸ ਕੰਮ ਨੂੰ ਦਿਨ ਲਈ `ਹਰਿਤ ਚੰਗਾ ਕਾਰਜ` ਕਰਾਰ ਦਿੱਤਾ।
    ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕਰਦੇ ਹੋਏ ਡਾ. ਹਰਸ਼ ਵਰਧਨ ਨੇ ਕਿਹਾ ਕਿ ਇਸ ਦੇਸ਼ ਦੇ ਲੋਕਾਂ ਦੀ ਸਿਹਤ ਮੋਦੀ ਸਰਕਾਰ ਦੀ ਸਰਵਉਚ ਪਹਿਲ ਹੈ।ਉਨ੍ਹਾਂ ਕਿਹਾ ਕਿ ਸਰਕਾਰ ਮੁੱਖ ਤੌਰ `ਤੇ ਉਤਸ਼ਾਹ ਵਧਾਊ ਅਤੇ ਅਹਿਤਿਆਤੀ ਰਣਨੀਤੀਆਂ ਉਤੇ ਜ਼ੋਰ ਦੇਵੇਗੀ ਤਾਂਕਿ ਲੋਕ ਹਾਂ ਪੱਖੀ ਅਤੇ ਸਿਹਤਮੰਦ ਜੀਵਨ ਢੰਗ ਅਪਣਾਉਣ ਅਤੇ ਸਿਹਤਮੰਦ ਬਣੇ ਰਹਿਣ।
    ਆਯੁਸ਼ਮਾਨ ਭਾਰਤ ਬਾਰੇ ਬੋਲਦੇ ਹੋਏ ਡਾ. ਹਰਸ਼ ਵਰਧਨ ਨੇ ਕਿਹਾ,“ਜੋ ਗਰੀਬ ਅਤੇ ਨਾਜ਼ੁਕ ਵਰਗਾਂ ਦੇ ਲੋਕ ਪੀ.ਐਮ.ਜੇ.ਏ.ਵਾਈ ਦੀ ਤਾਜ਼ਾ ਲਿਸਟ ਵਿਚੋਂ ਬਾਹਰ ਰਹਿ ਗਏ ਹਨ ਉਨ੍ਹਾਂ ਨੂੰ ਇਸ ਦੇ ਦਾਇਰੇ ਹੇਠ ਲਿਆਉਣ ਲਈ ਸਰਕਾਰ ਯੋਗਤਾ ਸ਼ਰਤਾਂ ਵਿਚ ਸੋਧ ਬਾਰੇ ਵਿਚਾਰ ਕਰੇਗੀ।“ ਉਨ੍ਹਾਂ ਕਿਹਾ ਕਿ ਹੋਰ ਪ੍ਰਾਈਵੇਟ ਹਸਪਤਾਲਾਂ ਨੂੰ ਪੈਨਲ ਵਿਚ ਸ਼ਾਮਿਲ ਕਰਨ ਲਈ ਯਤਨ ਕੀਤੇ ਜਾਣਗੇ।ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਆਯੁਸ਼ਮਾਨ ਭਾਰਤ ਨੂੰ ਲਾਗੂਕਰਨ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰੇਗੀ ਅਤੇ ਇਸ ਨੂੰ ਆਮ ਆਦਮੀ ਲਈ ਵਧੇਰੇ ਪਹੁੰਚਯੋਗ ਯੋਜਨਾ ਬਣਾਵੇਗੀ।
ਉਨਾਂ ਕਿਹਾ ਕਿ ਉਹ ਆਯੁਸ਼ਮਾਨ ਭਾਰਤ – ਪੀਐਮਜੇਏਵਾਈ ਅਤੇ ਸਿਹਤ ਅਤੇ ਵੈਲਨੈਸ ਸੈਂਟਰਾਂ (ਐਚਡਬਲਿਊ.ਸੀਜ਼) ਨੂੰ ਲੋਕਾਂ ਦੀ ਮੁਹਿੰਮ ਬਣਾਉਣ ਦੀ ਕੋਸ਼ਿਸ਼ ਕਰਾਂਗੇ।18,000 ਤੋਂ ਵੱਧ ਐਚ.ਡਬਲਿਊ.ਸੀਜ਼ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।ਸਰਕਾਰ ਇਸ ਪ੍ਰੋਗਰਾਮ ਨੂੰ ਅਗਲੇ ਪੱਧਰ `ਤੇ ਲਿਜਾਵੇਗੀ ਅਤੇ ਇਸ ਵਿੱਚ ਸੇਵਾਵਾਂ ਦਾ ਪੈਕੇਜ ਸ਼ਾਮਲ ਕਰੇਗੀ, ਦਵਾਈਆਂ ਵੀ ਮੁਹੱਈਆ ਹੋਣਾ ਯਕੀਨੀ ਬਣਾਵੇਗੀ ਅਤੇ ਟੈਲੀ-ਮੈਡੀਸਨ ਸਹੂਲਤਾਂ ਵੀ ਮੁਹੱਈਆ ਕਰਵਾਏਗੀ। ਮੁੱਖ ਜ਼ੋਰ ਆਯੁਸ਼ਮਾਨ ਭਾਰਤ ਦੇ ਦੋਹਾਂ ਖੇਤਰਾਂ ਨੂੰ ਮਜ਼ਬੂਤ ਕਰਨ `ਤੇ ਦਿੱਤਾ ਜਾ ਰਿਹਾ ਹੈ।
    ਡਾ. ਹਰਸ਼ ਵਰਧਨ ਨੇ ਜ਼ੋਰ ਦਿੱਤਾ ਕਿ ਸਿਹਤ ਨੂੰ ਇੱਕ `ਜਨ ਅੰਦੋਲਨ` ਬਣਾਉਣ ਲਈ ਇਸ ਵਿੱਚ ਲੋਕਾਂ ਨੂੰ ਸ਼ਾਮਲ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਉਹ ਆਪਣੇ ਮੰਤਰਾਲੇ ਰਾਹੀਂ ਵੱਧ ਤੋਂ ਵੱਧ ਸਹਾਇਤਾ ਮੁਹੱਈਆ ਕਰਵਾ ਸਕਦੇ ਹਨ, ਕਿਉਂਕਿ ਇਸ ਨਾਲ ਲੋਕਾਂ ਨੂੰ ਤੁਰੰਤ ਲਾਭ ਮਿਲਦਾ ਹੈ। ਉਨ੍ਹਾਂ ਹੋਰ ਕਿਹਾ ਕਿ ਭਾਰਤ ਵਿੱਚ `ਸਭ ਲਈ ਸਿਹਤ` ਦੇ ਟੀਚੇ ਦੀ ਪ੍ਰਾਪਤੀ ਲਈ ਸਮਰੱਥਾ ਅਤੇ ਸੰਭਾਵਨਾ ਮੌਜੂਦ ਹੈ।  
    ਡਾ. ਹਰਸ਼ ਵਰਧਨ ਨੇ ਦੇਸ਼ ਵਿੱਚੋਂ 2025 ਤੱਕ ਟੀ.ਬੀ ਨੂੰ ਖਤਮ ਕਰਨ `ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਸਰਕਾਰ ਕੋਹੜ ਅਤੇ ਕਾਲਾ ਅਜ਼ਰ ਦੇ ਖਾਤਮੇ ਲਈ ਸਮਾਂਬੱਧ ਅਤੇ ਜ਼ੋਰਦਾਰ ਕਾਰਵਾਈ ਕਰੇਗੀ।ਉਨ੍ਹਾਂ ਹੋਰ ਕਿਹਾ ਕਿ ਸਰਕਾਰ ਜ਼ਰੂਰੀ ਵਸਤਾਂ ਦਾ ਇੱਕ ਰੋਡਮੈਪ ਤਿਆਰ ਕਰੇਗੀ ਅਤੇ ਮੈਡੀਕਲ ਔਜ਼ਾਰਾਂ ਲਈ ਇੱਕ ਵੱਖਰੀ ਨੀਤੀ ਬਣਾਵੇਗੀ ਤਾਂ ਕਿ ਆਮ ਜਨਤਾ ਤੱਕ ਇਨ੍ਹਾਂ ਦੀ ਪਹੁੰਚ ਹੋ ਸਕੇ।ਡਾ. ਹਰਸ਼ ਵਰਧਨ ਨੇ ਸਪਸ਼ਟ ਕੀਤਾ ਉਹ ਸਾਰੇ ਸੋਮਿਆਂ ਦੀ ਨਿਪੁੰਨਤਾ ਨਾਲ ਵਰਤੋਂ ਕਰਨ ਲਈ ਵਚਨਬੱਧ ਹਨ ਤਾਂ ਕਿ ਇਹ ਯਕੀਨੀ ਬਣ ਸਕੇ ਕਿ ਸਿਹਤ `ਤੇ ਕਿਸੇ ਦੀ ਜੇਬ ਵਿੱਚ ਹੋਣ ਵਾਲਾ ਖਰਚਾ ਘੱਟ ਹੋਵੇ ਅਤੇ ਸਾਰੇ ਸ਼ਹਿਰੀਆਂ ਨੂੰ ਜ਼ਰੂਰੀ ਮੈਡੀਕਲ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।“
    ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਮੈਡੀਕਲ ਵਿੱਦਿਆ ਸੁਧਾਰਾਂ ਨੂੰ ਮਜ਼ਬੂਤ ਕਰੇਗੀ ਅਤੇ ਇਸ ਦੇ ਲਈ ਲਟਕ ਰਹੇ ਐਮ.ਸੀ.ਆਈ ਦੇ ਪੁਨਰਗਠਨ ਵਰਗੇ ਬਿੱਲਾਂ ਨੂੰ ਪਾਸ ਕਰਵਾਏਗੀ। “ਸਰਕਾਰ ਮਿਸ਼ਨ ਇੰਦਰਧਨੁਸ਼ ਦੀ ਵਰਤੋਂ ਕਰਕੇ ਮੁਕੰਮਲ ਟੀਕਾਕਰਨ ਯਕੀਨੀ ਬਣਾਵੇਗੀ ਅਤੇ ਸਾਰੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ 2022 ਤੱਕ ਟੀਕਾਕਰਨ ਕਰਕੇ ਉਨ੍ਹਾਂ ਦਾ ਬੀਮਾਰੀਆਂ ਤੋਂ ਬਚਾਅ ਯਕੀਨੀ ਬਣਾਵੇਗੀ।ਡਾ. ਹਰਸ਼ ਵਰਧਨ ਇਹ ਵੀ ਕਿਹਾ ਕਿ ਉਹ ਸਿਹਤ ਲਈ ਵਧੇਰੇ ਬਜਟ ਐਲਾਨਣ ਦੀ ਮੰਗ ਕਰਨਗੇ।ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਉਨ੍ਹਾਂ ਸੂਬਿਆਂ ਨਾਲ ਵਿਸ਼ੇਸ਼ ਮੀਟਿੰਗਾਂ ਕਰਨ ਜੋ ਕਿ ਆਈਐਮਆਰ ਅਤੇ ਐਮਐਮਆਰ ਪ੍ਰੋਗਰਾਮਾਂ ਵਿੱਚ ਪਿੱਛੇ ਚੱਲ ਰਹੇ ਹਨ।ਉਨ੍ਹਾਂ ਸੁਝਾਅ ਦਿੱਤਾ ਕਿ ਸਿਹਤ ਮੰਤਰਾਲਾ ਅਤੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦਾ ਇੱਕ ਕਾਰਜਕਾਰੀ ਗਰੁੱਪ ਕਾਇਮ ਕੀਤਾ ਜਾਵੇ ਜੋ ਕਿ ਸਿਹਤ ਖੇਤਰ ਵਿੱਚ ਨਵੀਆਂ ਖੋਜਾਂ ਹੋ ਸਕਣ ਅਤੇ ਦੋਹਾਂ ਮੰਤਰਾਲਿਆਂ ਦੇ ਸੋਮਿਆਂ ਦੀ ਵਰਤੋਂ ਹੋ ਸਕੇ।ਉਨ੍ਹਾਂ ਕਿਹਾ ਕਿ ਇਸ ਗੱਲ ਦੀ ਸਖਤ ਲੋੜ ਹੈ ਕਿ ਉਨ੍ਹਾਂ ਨੀਤੀਆਂ ਉੱਤੇ ਮੁੜ ਵਿਚਾਰ ਕੀਤਾ ਜਾਵੇ ਜੋ ਕਿ ਬਹੁਤ ਸਾਲ ਪਹਿਲਾਂ ਦੀਆਂ ਬਣੀਆਂ ਹੋਈਆਂ ਹਨ ਅਤੇ ਮੌਜੂਦਾ ਸਮੇਂ ਅਨੁਸਾਰ ਉਨ੍ਹਾਂ ਵਿੱਚ ਤਬਦੀਲੀ ਦੀ ਲੋੜ ਹੈ।
    ਮੰਤਰਾਲਾ ਵਿੱਚ ਉਨ੍ਹਾਂ ਦਾ ਸਵਾਗਤ ਸੀਨੀਅਰ ਅਧਿਕਾਰੀਆਂ ਵੱਲੋਂ ਕੀਤਾ ਗਿਆ। ਡਾ. ਹਰਸ਼ ਵਰਧਨ ਨੇ ਸ਼੍ਰੀ ਅਸ਼ਵਨੀ ਕੁਮਾਰ ਚੋਬੇ, ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਦੀ ਮੌਜੂਦਗੀ ਵਿੱਚ ਇੱਕ ਬ੍ਰੀਫਿੰਗ ਵੀ ਕੀਤੀ।ਇਸ ਵਿੱਚ ਮੰਤਰਾਲਾ, ਆਈ.ਸੀ.ਐਮ.ਆਰ, ਐਫ.ਐਸ.ਐਸ.ਏ.ਆਈ, ਐਨ.ਐਚ.ਏ, ਐਨ.ਸੀ.ਡੀ.ਸੀ ਅਤੇ ਡੀ.ਜੀ.ਐਚ.ਐਸ ਦੇ ਅਧਿਕਾਰੀ ਮੌਜੂਦ ਸਨ। ਮੀਟਿੰਗ ਵਿੱਚ ਕੀਤੇ ਗਏ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply