ਨਵੀਂ ਦਿੱਲੀ, 4 ਜੂਨ (ਪੰਜਾਬ ਪੋਸਟ ਬਿਊਰੋ) – ਰਾਓ ਇੰਦਰਜੀਤ ਸਿੰਘ ਨੇ ਅੱਜ ਨੀਤੀ ਆਯੋਗ ਵਿਖੇ ਯੋਜਨਾ ਰਾਜ ਮੰਤਰੀ (ਸੁਤੰਤਰ ਚਾਰਜ) ਵਜੋਂ ਅਹੱਦਾ ਸੰਭਾਲ
ਲਿਆ।ਉਨ੍ਹਾਂ ਨੇ ਨੀਤੀ ਆਯੋਗ ਦੇ ਸੀਨੀਅਰ ਅਧਿਕਾਰੀਆਂ ਨਾਲ ਸੰਖੇਪ ਮੀਟਿੰਗ ਕਰਕੇ ਹੋਏ ਕੰਮ ਦਾ ਜਾਇਜ਼ਾ ਲਿਆ।ਇਸ ਸਮੇਂ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ 2022 ਤੱਕ ਨਵੇਂ ਭਾਰਤ ਲਈ ਕੰਮ ਕਰਨਾ ਉਨ੍ਹਾਂ ਦਾ ਮੁੱਖ ਨਿਸ਼ਾਨਾ ਰਹੇਗਾ।
ਰਾਓ ਇੰਦਰਜੀਤ ਸਿੰਘ ਦਾ ਜਨਮ 11 ਫਰਵਰੀ 1950 ਨੂੰ ਹਰਿਆਣਾ ਦੇ ਰਿਵਾੜੀ ਵਿੱਚ ਹੋਇਆ।17ਵੀਂ ਲੋਕ ਸਭਾ 2019 ਵਿੱਚ ਉਹ ਹਰਿਆਣਾ ਦੇ ਗੁਰੂਗ੍ਰਾਮ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ।ਉਨ੍ਹਾਂ ਨੇ ਦਿੱਲੀ ਯਨੀਵਰਸਿਟੀ ਦੇ ਕਾਨੂੰਨ ਵਿਭਾਗ ਤੋਂ ਐਲ.ਐਲ.ਬੀ ਦੀ ਡਿਗਰੀ ਹਾਸਲ ਕੀਤੀ ਅਤੇ ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ ਤੋਂ ਬੀ.ਏ (ਆਨਰਜ਼) ਕੀਤੀ।
ਉਨ੍ਹਾਂ ਨੇ 5 ਜੁਲਾਈ 2016 ਤੋਂ 3 ਸਤੰਬਰ 2017 ਤੱਕ ਸ਼ਹਿਰੀ ਵਿਕਾਸ ਮੰਤਰਾਲਾ ਵਿੱਚ ਯੋਜਨਾ ਰਾਜ ਮੰਤਰੀ (ਸੁਤੰਤਰ ਚਾਰਜ਼) ਅਤੇ ਸ਼ਹਿਰੀ ਗਰੀਬੀ ਖਾਤਮਾ ਮੰਤਰੀ ਵਜੋਂ ਕੰਮ ਕੀਤਾ। ਉਹ 9 ਨਵੰਬਰ 2014 ਤੋਂ 5 ਜੁਲਾਈ 2016 ਤੱਕ ਯੋਜਨਾ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਰੱਖਿਆ ਰਾਜ ਮੰਤਰੀ ਰਹੇ।ਉਨ੍ਹਾਂ ਨੇ 27 ਮਈ 2014 ਤੋਂ 9 ਨਵੰਬਰ 2014 ਤੱਕ ਯੋਜਨਾ ਰਾਜ ਮੰਤਰੀ (ਸੁਤੰਤਰ ਚਾਰਜ), ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਦੇ ਰਾਜ ਮੰਤਰੀ ਅਤੇ ਰੱਖਿਆ ਰਾਜ ਮੰਤਰੀ ਵਜੋਂ ਕੰਮ ਕੀਤਾ।
ਲੋਕ ਸਭਾ ਦੇ ਮੈਂਬਰ ਵਜੋਂ ਇਹ ਉਨ੍ਹਾਂ ਦੀ 5ਵੀਂ ਮਿਆਦ ਹੈ।ਇਸ ਤੋਂ ਪਹਿਲਾਂ ਉਨ੍ਹਾਂ ਨੇ 2014 ਵਿੱਚ 16ਵੀਂ ਲੋਕ ਸਭਾ ਵਿੱਚ ਗੁਰੂਗ੍ਰਾਮ ਹਲਕੇ ਦੀ, 15ਵੀਂ ਲੋਕ ਸਭਾ 2009 ਵਿੱਚ ਗੁਰੂਗ੍ਰਾਮ ਹਲਕੇ ਦੀ, 2004 ਵਿੱਚ 14ਵੀਂ ਅਤੇ 1998 ਵਿੱਚ 12ਵੀਂ ਲੋਕ ਸਭਾ ਵਿੱਚ ਮਹਿੰਦਰਗੜ੍ਹ ਹਲਕੇ ਦੀਂ ਨੁਮਾਇੰਦਗੀ ਕੀਤੀ। ਉਨ੍ਹਾਂ 4 ਵਾਰ 1977-1982, 1982-1987, 1991-1996 ਅਤੇ 2000-2004 ਤੱਕ ਜੱਟੂਸਾਨਾ ਹਲਕੇ ਤੋਂ ਵਿਧਾਨ ਸਭਾ ਵਿੱਚ ਨੁਮਾਇੰਦਗੀ ਕੀਤੀ। ਉਹ ਹਰਿਆਣਾ ਸਰਕਾਰ ਵਿੱਚ 1991-96 ਤੱਕ ਕੈਬਿਨਟ ਮੰਤਰੀ ਰਹੇ ਅਤੇ ਇਸ ਦੌਰਾਨ ਉਨ੍ਹਾਂ ਕੋਲ ਵਾਤਾਵਰਣ ਅਤੇ ਜੰਗਲਾਤ ਅਤੇ ਮੈਡੀਕਲ ਅਤੇ ਟੈਕਨੀਕਲ ਵਿੱਦਿਆ ਮੰਤਰਾਲਾ ਸਨ।ਉਨ੍ਹਾਂ ਨੇ 1986-87 ਵਿੱਚ ਹਰਿਆਣਾ ਦੇ ਖੁਰਾਕ ਅਤੇ ਸਿਵਲ ਸਪਲਾਈ ਰਾਜ ਮੰਤਰੀ (ਸੁਤੰਤਰ ਚਾਰਜ) ਵਜੋਂ ਸੇਵਾ ਕੀਤੀ।
ਉਹ ਭਾਜਪਾ ਦੀ ਰਾਸ਼ਟਰੀ ਕਾਰਜਕਾਰਣੀ ਦੇ ਮੈਂਬਰ ਅਤੇ ਪੈਰਾਲੰਪਿਕ ਕਮੇਟੀ ਆਫ ਇੰਡੀਆ ਦੇ ਪ੍ਰਧਾਨ ਹਨ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media