Tuesday, July 7, 2026

ਪਿੰਗਲਵਾੜਾ ਦੇ ਮਰੀਜ਼ਾਂ ਦੀਆਂ ਜ਼ਰੂਰਤਾਂ ਮੁਤਾਬਿਕ ਵੀਲ੍ਹ ਚੇਅਰ ਅਸੈਂਬਲ ਕਰਨ ਦਾ ਟ੍ਰੇਨਿੰਗ ਕੈਂਪ

ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਪਿੰਗਲਵਾੜਾ ਸੰਸਥਾ ਦੀ ਮਾਨਾਂਵਲਾ ਬ੍ਰਾਂਚ `ਚ ਯੂ.ਕੇ ਦੀ ਮੋਟੀਵੇਸ਼ਨ ਇੰਡੀਆ ਕੰਪਨੀ, ਜਿਸ ਦਾ PUNJ0406201904ਭਾਰਤ ਵਿੱਚ ਹੈਡ ਕੁਆਟਰ ਬੰਗਲੌਰ ਵਿੱਚ ਹੈ, ਵੱਲੋਂ ਪਿੰਗਲਵਾੜਾ ਦੇ ਮਰੀਜ਼ਾਂ ਲਈ ਵੀਲ੍ਹ ਚੇਅਰ ਉਨ੍ਹਾਂ ਦੀਆਂ ਜ਼ਰੂਰਤਾਂ ਮੁਤਾਬਕ ਅਸੈਂਬਲ ਕਰਨ ਦਾ ਅਤੇ ਟ੍ਰੇਨਿੰਗ ਦੇਣ ਦਾ ਕੈਂਪ ਲਗਾਇਆ ਗਿਆ।ਇਸ ਮੌਕੇ ਸੰਸਥਾ ਦੇ ਪ੍ਰਧਾਨ ਡਾ: ਇੰਦਰਜੀਤ ਕੌਰ ਦੱਸਿਆ ਕਿ ਸੰਸਥਾ ਦੇ ਮਰੀਜ਼ਾਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਵੀਲ੍ਹ ਚੇਅਰ ਬਣਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ।ਇਹ ਕੈਂਪ 3 ਜੂਨ ਤੋਂ ਲੈ ਕੇ 10 ਜੂਨ 2019 ਤੱਕ ਲਗੇਗਾ।ਇਸ ਟੀਮ ਵਿਚ ਪੰਜ ਇੰਜੀਨਿਅਰ ਅਤੇ 17 ਟੈਕਨੀਕਲ ਯੋਗਤਾ ਪ੍ਰਾਪਤ ਟੈਕਨੀਸ਼ੀਅਨ ਹਿੱਸਾ ਲੈ ਰਹੇ ਹਨ। ਮੋਟੀਵੇਸ਼ਨ ਇੰਡੀਆ ਵਲੋਂ ਪਿੰਗਲਵਾੜੇ ਦੇ ਸਾਰੇ ਰੀੜ ਦੇ ਹੱਡੀਆਂ ਦੇ ਮਰੀਜ਼ਾਂ ਦਾ ਮੁਆਇਨਾ ਕਰਕੇ ਉਨ੍ਹਾਂ ਦੇ ਹਿਸਾਬ ਨਾਲ ਉਨ੍ਹਾਂ ਨੂੰ ਵੀਲਚੇਅਰ ਫਿਟ ਕਰਕੇ ਦਿੱਤੀਆਂ ਜਾਣਗੀਆਂ।ਫੌਰੀ ਤੌਰ ਤੇ 25 ਅਲੱਗ-ਅਲੱਗ ਕਿਸਮ ਦੀਆਂ ਨਵੀਂ ਮਿਆਰ ਦੀਆਂ ਵੀਲਚੇਅਰ ਸੰਸਥਾ ਵਲੋਂ ਮੁਫਤ ਪਿੰਗਲਵਾੜੇ ਨੂੰ ਦਿੱਤੀਆਂ ਜਾਣਗੀਆਂ।ਡਾ. ਇੰਦਰਜੀਤ ਕੌਰ ਪਿੰਗਲਵਾੜਾ ਸੰਸਥਾ ਦੇ ਪ੍ਰਧਾਨ ਨੇ ਕੰਪਨੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਕਰਨਲ ਦਰਸ਼ਨ ਸਿੰਘ ਬਾਵਾ, ਡਾ: ਜਗਦੀਪਕ ਸਿੰਘ, ਜੈ ਸਿੰਘ, ਗੁਲਸ਼ਨ ਰੰਜਨ, ਕੰਪਨੀ ਦੇ ਮੁਲਾਜ਼ਮ ਪਰਵੀਨ ਸਿਧਾਰਥ, ਭਾਸਕਰ ਨਕੁਲ ਆਦਿ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply