Friday, February 27, 2026

ਕੋਮਲਪ੍ਰੀਤ ਕੌਰ, ਨੀਤੂ ਤੇ ਦੀਕਸ਼ਾ ਰਾਜਪੂਤ ਨੇ ਬਾਕਸਿੰਗ `ਚ ਜਿੱਤਿਆ ਸੋਨਾ

ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ- ਸੰਧੂ) – ਸੰਗਰੂਰ ਦੇ ਕਸਬਾ ਸੁਨਾਮ ਵਿਖੇ ਸੰਪੰਨ ਹੋਈ 2 ਰੋਜ਼ਾ ਮਹਿਲਾਵਾਂ ਦੀ ਯੂਥ ਪੰਜਾਬ ਬਾਕਸਿੰਗ ਪ੍ਰਤੀਯੋਗਤਾ ਦੇ ਦੌਰਾਨ PUNJ0406201905ਕੌਮਾਂਤਰੀ ਬਾਕਸਿੰਗ ਖਿਡਾਰਨ ਕੋਮਲਪ੍ਰੀਤ ਕੌਰ, ਨੀਤੂ ਤੇ ਦੀਕਸ਼ਾ ਰਾਜਪੂਤ ਨੇ ਗੋਲਡ ਮੈਡਲ ਹਾਸਲ ਕਰਕੇ ਆਪਣੇ ਬਾਕਸਿੰਗ ਰਿੰਗ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦਾ ਨਾਮ ਰੌਸ਼ਨ ਕੀਤਾ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਕਸਿੰਗ ਰਿੰਗ ਦੇ ਕੌਮਾਂਤਰੀ ਬਾਕਸਿੰਗ ਕੋਚ ਬਲਕਾਰ ਸਿੰਘ
ਨੇ ਦੱਸਿਆ ਕਿ ਉਪਰੋਕਤ ਤਿੰਨੇ ਖਿਡਾਰਨਾਂ ਨੇ ਆਪੋ-ਆਪਣੇ ਭਾਰ ਵਰਗ ਵਿੱਚ ਆਪਣੀਆਂ ਵਿਰੋਧੀ ਖਿਡਾਰਨਾਂ ਦੇ ਚਾਰੇ ਖਾਨੇ ਚਿੱਤ ਕਰਦੇ ਹੋਏ ਗੋਲਡ ਮੈਡਲ ਹਾਂਸਲ ਕੀਤੇ ਜਦੋਂ ਕਿ ਜ਼ਿਲ੍ਹੇ ਤੋਂ ਗਈਆਂ ਹੋਰਨਾਂ ਖਿਡਾਰਨਾਂ ਨੇ ਵੀ ਬੇਹਤਰ ਪ੍ਰਦਰਸ਼ਨ ਕਰਦੇ ਹੋਏ ਕਈ ਮੈਡਲ ਆਪਣੇ ਨਾਮ ਕੀਤੇ।ਵਾਪਸ ਪਰਤੀਆਂ ਇੰਨ੍ਹਾਂ ਖਿਡਾਰਨਾਂ ਦਾ ਸਹਿਯੋਗੀ ਖਿਡਾਰਨਾਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
    ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਪਰੋਕਤ ਤਿੰਨੇ ਖਿਡਾਰਨਾਂ ਬਾਕਸਿੰਗ ਖੇਡ ਖੇਤਰ ਦੇ ਵਿੱਚ ਆਪਣੀ ਬੇਮਿਸਾਲ ਖੇਡ ਸ਼ੈਲੀ ਬਦਲੇ ਵਾਹ-ਵਾਹ ਲੁੱਟ ਚੁੱਕੀਆਂ ਹਨ।ਕੋਚ ਬਲਕਾਰ ਸਿੰਘ ਅਨੁਸਾਰ ਤਿੰਨੇ ਖਿਡਾਰਨਾਂ ਤੋਂ ਬਾਕਸਿੰਗ ਖੇਡ ਖੇਤਰ ਨੂੰ ਵੱਡੀਆਂ ਆਸਾ ਹਨ।ਇਸ ਮੌਕੇ ਬੈਸਟ ਬਾਕਸਿੰਗ ਖਿਡਾਰਨ ਐਨਮ ਸੰਧੂ, ਰਜਨੀਤ ਕੌਰ, ਤਿਸ਼ਾ, ਇਸ਼ਾ, ਅਮਨਦੀਪ ਕੌਰ ਤੇ ਪੂਜਾ ਆਦਿ ਹਾਜ਼ਰ ਸਨ।
 

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply