
ਬਠਿੰਡਾ, 16 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਪਰਿਵਾਰਕ ਝਗੜਾ ਨਿਪਟਾਊ ਕੌਸਲ ਦੀ ਪਹਿਲੀ ਮੀਟਿੰਗ ਜੋ ਪਬਲਿਕ ਲਾਇਬਰੇਰੀ ਸਥਿਤ ਫੁੱਲਵਾੜੀ ਕਾਲਜ ਵਿਚ ਹੋਈ। ਜਿਸ ਦੀ ਪ੍ਰਧਾਨਗੀ ਅਖਤਿਆਰ ਗਿੱਲ ਨੇ ਕੀਤੀ। ਇਸ ਮੌਕੇ ਪਰਿਵਾਰਕ ਝਗੜਿਆ ਨਾਲ ਸਬੰਧਤ ਤਿੰਨ ਦਰਖਾਸਤਾਂ ਜੋ ਪਿੰਡ ਸਿਵੀਆਂ, ਗੋਨਿਆਣਾ ਮੰਡੀ, ਵਾੜਾ ਭਾਈ ਨਾਲ ਸਬੰਧਤ ਸਨ ਪੇਸ਼ ਹੋਈਆਂ। ਪੈਨਲ ਨੇ ਦੋਵਾਂ ਪੱਖਾਂ ਨੂੰ ਸੁਣ ਕੇ ਫੈਸਲਾ ਦੇਣਾ ਹੈ। ਤਿੰਨੇ ਦਰਖਾਸਤਾਂ ਨਾਲ ਸਬੰਧਤ ਵਿਚਾਰਾਂ ਤੇ ਜਾਣੂ ਹੋਇਆ ਗਿਆ। ਇਸ ਮੰਤਵ ਲਈ ਦੂਜੀਆਂ ਧਿਰਾਂ ਨੂੰ 22 ਸਤੰਬਰ ਨੂੰ ਉਨ੍ਹਾਂ ਦਾ ਪੱਖ ਸੁਣਿਆ ਜਾਵੇਗਾ। ਮੀਟਿੰਗ ਦੇ ਕਨਵੀਨਰ ਕੁਆਰਡੀਨੇਟਰ ਮਨਜੀਤਇੰਦਰ ਸਿੰਘ ਬਰਾੜ ਨੇ ਦੱਸਿਆ ਕਿ ਦੋਵੇ ਧਿਰਾਂ ਦੇ ਵਿਚਾਰ ਜਾਣਨ ਪਿਛੋ ਹੀ ਫੈਸਲਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਪੈਨਲ ਹਫਤੇ ਵਿਚ ਤਿੰਨ ਦਿਨ ਕੰਮ ਕਰਨਗੇ। ਜੇਕਰ ਦਰਖਾਸਤਾਂ ਵੱਧ ਹੋਈਆਂ ਤਾਂ ਸਮਾਂ ਵਧਾਇਆ ਜਾਵੇਗਾ। ਂਇਸ ਮੌਕੇ ਸੁਖਦੇਵ ਸਿੰਘ ਪਲਟਾ, ਸੰਤੋਸ਼ ਸਰਮਾਂ, ਮੈਡਮ ਲਾਟਿਕਾ, ਮੈਡਮ ਰਾਜ ਰਾਣੀ ਪਰਸਰਾਮ ਨਗਰ, ਅਵਤਾਰ ਸਿੰਘ ਸਿਵੀਆਂ, ਰਿਟਾਇਰਡ ਇੰਸਪੈਕਟਰ ਗੁਰਚਰਨ ਕੌਰ, ਅਵਤਾਰ ਸਿੰਘ ਸਿਵੀਆਂ, ਬੀਬੀ ਗੁਰਵਿੰਦਰ ਕੌਰ ਢਿਲੋਂ ਸੇਵਾ ਮੁਕਤ ਸਿੱਖਿਆ ਅਫਸਰ ਸੁਣਵਾਈ ਪੈਨਲ ਵਿਚ ਸ਼ਾਮਲ ਹੋਏ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media