ਬਠਿੰਡਾ, ੧੬ ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫਿਜੀਕਲ ਐਜੂਕੇਸ਼ਨ ਕਾਲਜ ਵੱਲੋਂ ਵਿਦਿਆਰਥੀਆਂ ਲਈ ਇਕ ਪਿਕਨਿਕ ਦਾ ਆਯੋਜਿਨ ਕੀਤਾ ਗਿਆ। ਜਿਸ ਦੀ ਅਗਵਾਈ ਡਾ. ਰਵਿੰਦਰ ਸੂਮਲ ਵਿਭਾਗ ਮੁਖੀ ਵੱਲੋਂ ਕੀਤੀ ਗਈ । ਯੂਨੀਵਰਸਿਟੀ ਕੈਂਪਸ ਤੋਂ ਚੱਲ ਕੇ ਫਿਜੀਕਲ ਕਾਲਜ ਦੇ ੧੫੦ ਵਿਦਿਆਰਥੀਆਂ ਅਤੇ ਸਟਾਫ ਨੇ ਇਸ ਪਿਕਨਿਕ ਵਿਚ ਸ਼ਮੂਲੀਅਤ ਦੌਰਾਨ ਬਠਿੰਡਾ ਦੇ ਨੇੜੇ ਪੈਂਦੇ ਪਿੰਡ ਬੀੜ ਤਲਾਬ ਦੇ ਚਿੜੀਆ ਘਰ ਅਤੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੀਆਂ ਝੀਲਾਂ ਤੋਂ ਹੁੰਦੇ ਹੋਏ ਚੇਤਕ ਪਾਰਕ ਬਠਿੰਡਾ ਦਾ ਦੌਰਾ ਕੀਤਾ । ਵਿਦਿਆਰਥੀਆਂ ਅਤੇ ਸਟਾਫ ਦੇ ਨਾਲ ਫਿਜੀਕਲ ਵਿਭਾਗ ਦੇ ਮੁਖੀ ਡਾ. ਰਵਿੰਦਰ ਸੂਮਲ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਪਿਕਨਿਕ ਬੀ.ਪੀ.ਈ. ਕੋਰਸ ਦੌਰਾਨ ਸਿਲੇਬਸ ਦਾ ਇਕ ਅਹਿਮ ਹਿੱਸਾ ਹੁੰਦੀ ਹੈ । ਪੜ੍ਹਾਈ ਦੀਆਂ ਬਾਕੀ ਗਤੀਵਿਧੀਆਂ ਦੇ ਨਾਲ-ਨਾਲ ਆਲੇ ਦੁਆਲੇ ਦੀ ਜਾਣਕਾਰੀ ਅਤੇ ਮਿਲਵਰਤਨ ਦੀ ਭਾਵਨਾ ਲਈ ਪਿਕਨਿਕ ਵੀ ਇਕ ਜ਼ਰੂਰੀ ਹਿੱਸਾ ਹੈ । ਡਾ. ਨਛੱਤਰ ਸਿੰਘ ਮੱਲ੍ਹੀ, ਉਪ-ਕੁਲਪਤੀ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਡਾ. ਤਰਲੋਕ ਸਿੰਘ ਸੰਧੂ, ਡਾਇਰੈਕਟਰ ਸਪੋਰਟਸ ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਉਨ੍ਹਾਂ ਦੇ ਸਟਾਫ ਦੀ ਇਸ ਉਦਮ ਪ੍ਰਤੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੀ ਸਰਵ-ਪੱਖੀ ਸਖਸ਼ੀਅਤ ਦਾ ਵਿਕਾਸ ਕਰਦੀਆਂ ਹਨ ।
ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਨੇ ਇਸ ਸਬੰਧੀ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਜਿਹੀਆਂ ਸਹਿਪਾਠ ਕਿਰਿਆਵਾਂ ਵਿਦਿਆਰਥੀ-ਅਧਿਆਪਕਾਂ ਦੀ ਸਖਸ਼ੀਅਤ ਵਿਚ ਨਿਖਾਰ ਲਿਆਉਂਦੀਆਂ ਹਨ ਅਤੇ ਇਨ੍ਹਾਂ ਸਦਕਾ ਉਹ ਭਵਿੱਖ ਵਿਚ ਚੰਗੇ ਨਾਗਰਿਕ ਬਣ ਕੇ ਸਾਹਮਣੇ ਆਉਂਦੇ ਹਨ । ਪੂਰੇ ਅਨੁਸ਼ਾਸ਼ਨ ਵਿਚ ਰਹਿੰਦੇ ਹੋਏ ਵਿਦਿਆਰਥੀਆਂ ਨੇ ਇਸ ਪਿਕਨਿਕ ਦਾ ਆਨੰਦ ਮਾਣਿਆ । ਇਸ ਮੌਕੇ ਫਿਜੀਕਲ ਵਿਭਾਗ ਦੇ ਪ੍ਰੋ. ਸੱਤਪਾਲ ਸਿੰਘ, ਪ੍ਰੋ. ਗੁਰਦੀਪ ਸਿੰਘ, ਪ੍ਰੋ. ਸੁਰਿੰਦਰ ਕੌਰ ਮਾਹੀ, ਪ੍ਰੋ. ਸੁਖਦੀਪ ਰਾਣੀ ਅਤੇ ਪ੍ਰੋ. ਕੇ. ਪੀ. ਐੱਸ. ਮਾਹੀ ਹਾਜ਼ਰ ਸਨ ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …