ਅੰਮ੍ਰਿਤਸਰ, ਜੂਨ 4 (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਸ੍ਰੀ ਗੁਰੂ ਤੇਗ ਬਹਾਦੁਰ ਕਾਲਜ ਫ਼ਾਰ
ਵੂਮੈਨ ਦੀਆਂ ਵਿਦਿਆਰਥਣਾਂ ਨੇ ਇੰਟਰਨੈਸ਼ਨਲ ਪ੍ਰਿਥਵੀ ਵਿਗਿਆਨ ਓਲੰਪੀਅਡ (ਆਈ.ਈ.ਐਸ.ਓ) ਵਲੋਂ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਯੋਜਿਤ ‘ਪ੍ਰਿਥਵੀ ਵਿਗਿਆਨ ਓਲੰਪੀਅਡ-2019’ ਦੇ ਦਾਖਲਾ ਪ੍ਰੀਖਿਆ ’ਚ ਬੇਹਤਰ ਪ੍ਰਦਰਸ਼ਨ ਕਰਕੇ ਕਾਲਜ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ।
ਕਾਲਜ ਪ੍ਰਿੰਸੀਪਲ ਨਾਨਕ ਸਿੰਘ ਨੇ ਵਿਦਿਆਰਥੀਆਂ ਦੀ ਵਧੀਆ ਕਾਰਜਗੁਜਾਰੀ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਵਿਦਿਆਰਥਣਾਂ ਨੂੰ ਹਰੇਕ ਪ੍ਰਕਾਰ ਦੀਆਂ ਸੁੱਖ-ਸਹੂਲਤਾਂ ਅਤੇ ਉਨ੍ਹਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਦਿੱਤੇ ਜਾ ਰਹੇ ਸਹਿਯੋਗ ਸਦਕਾ ਕਾਲਜ ਸ਼ਹਿਰੀ ਦੇ ਨਾਲ-ਨਾਲ ਦਿਹਾਤੀ ਖੇਤਰ ’ਚ ਵੀ ਆਪਣਾ ਅਲੱਗ ਮੁਕਾਮ ਬਣਾ ਰਿਹਾ ਹੈ। ਉਨ੍ਹਾਂ ਉਕਤ ਪ੍ਰੀਖਿਆ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਸਿਰਫ਼ ਆਈ.ਈ.ਐਸ.ਓ ਹੀ ਇਕੋ-ਇਕ ਅੰਤਰਰਾਸ਼ਟਰੀ ਓਲੰਪੀਅਡ ਹੈ, ਜਿਸ ’ਚ ਅੰਤਰਰਾਸ਼ਟਰੀ ਟੀਮ ਫ਼ੀਲਡ ਇਨਵੈਸਟੀਗੇਸ਼ਨ ਮੌਜੂਦ ਹੈ।
ਉਨ੍ਹਾਂ ਕਿਹਾ ਕਿ ਆਈ.ਈ.ਐਸ.ਓ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦੀ ਇਕ ਅਜਿਹੀ ਸਲਾਨਾ ਪ੍ਰਤੀਯੋਗਤਾ ਹੈ ਜਿਸ ’ਚ ਵਿਦਿਆਰਥੀਆਂ ਦੇ ਪ੍ਰਿਥਵੀ ਵਿਗਿਆਨ ਨਾਲ ਸਬੰਧਿਤ ਸਾਰੇ ਪ੍ਰਮੁੱਖ ਖੇਤਰ ਜਿਵੇਂ ਕਿ ਭੂ-ਵਿਗਿਆਨ, ਭੌਤਿਕ ਵਿਗਿਆਨ, ਮੌਸਮ ਵਿਗਿਆਨ, ਮਹਾਂਸਾਗਰ ਵਿਗਿਆਨ, ਜ਼ਮੀਨੀ ਖਗੋਲ ਵਿਗਿਆਨ ਤੇ ਵਾਤਾਵਰਣ ਵਿਗਿਆਨ ਦੀ ਪ੍ਰੀਖਿਆ ਲਈ ਜਾਂਦੀ ਹੈ।ਉਨ੍ਹਾਂ ਕਿਹਾ ਕਿ ਇਹ ਪ੍ਰੀਖਿਆ ਪ੍ਰਿਥਵੀ ਵਿਗਿਆਨ ਅਤੇ ਪ੍ਰਿਥਵੀ ਵਿਗਿਆਨ ਸਿੱਖਿਆ ਦੇ ਮਾਹਿਰਾਂ ਦੁਆਰਾ ਤਿਆਰ ਕੀਤੀ ਜਾਂਦੀ ਹੈ, ਜੋ ਪੜਤਾਲ ਅਤੇ ਹੱਲ ਸਬੰਧੀ ਦਿਸ਼ਾ-ਨਿਰਦੇਸ਼ ਵੀ ਮੁਹੱਈਆ ਕਰਦੇ ਹਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media