ਲੌਂਗੋਵਾਲ, 4 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਮਿਸ਼ਨ ਸਮਾਇਲ ਸੋਸ਼ਲ ਵੇਲਫੇਅਰ ਕਲੱਬ (ਰਜਿ.) ਸੁਨਾਮ ਦੀ ਟੀਮ ਵਲੋਂ ਸਥਾਨਕ ਸ਼੍ਰੀ ਕਲਿਆਣ
ਗਊਸ਼ਾਲਾ ਵਿਖੇ ਸਵਾਮਨੀ ਅਤੇ ਹਰੇ ਚਾਰੇ ਦੀ ਸੇਵਾ ਕੀਤੀ ਗਈ।ਕਲੱਬ ਮੈਂਬਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਿੰਦੂ ਧਰਮ ਵਿੱਚ ਭਗਵਾਨ ਸ਼੍ਰੀ ਕਿ੍ਰਸ਼ਨ ਦੀ ਪਿਆਰੀ ਗਊ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ।ਹਿੰਦੂ ਧਰਮ ਵਿੱਚ ਕਿਹਾ ਜਾਂਦਾ ਹੈ ਕਿ ਗਊ ਦੀ ਸੇਵਾ ਕਰਨ ਨਾਲ ਚਾਰ ਧਾਮ ਦੀ ਯਾਤਰਾ ਕਰਨ ਦਾ ਫਲ ਮਿਲਦਾ ਹੈ।ਇਸ ਮੌਕੇ ਗਊ ਸੇਵਾ ਵੇਲਫੇਅਰ ਸੋਸਾਇਟੀ ਵਲੋਂ ਮਿਸ਼ਨ ਸਮਾਇਲ ਕਲੱਬ ਨੂੰ ਸਨਮਾਨਿਤ ਵੀ ਕੀਤਾ।ਕਲੱਬ ਮੈਂਬਰ ਯੋਗੇਸ਼ ਗਰਗ, ਅਮਿਤ ਜ਼ਿੰਦਲ, ਅੰਚਿਤ ਕਾਂਸਲ, ਅਰਿਹੰਤ ਗੋਇਲ, ਕਰਨਦੀਪ ਸਿੰਘ, ਕਰਨਦੀਪ ਵਿਰਕ, ਪ੍ਰਦੀਪ ਬਾਂਸਲ, ਸ਼ਿਵੀ ਗਰਗ, ਸੌਰਵ ਬਾਂਸਲ ਅਤੇ ਯੋਗੇਸ਼ ਜ਼ਿੰਦਲ ਨੇ ਗਊ ਸੇਵਾ ਵੇਲਫੇਅਰ ਸੋਸਾਇਟੀ ਦੀ ਉਨਾਂ ਵਲੋਂ ਕੀਤੇ ਜਾ ਰਹੇ ਕੰਮਾਂ ਲਈ ਸਰਾਹਣਾ ਕੀਤੀ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media