Wednesday, September 23, 2026

ਮਿਸ਼ਨ ਸਮਾਇਲ ਸੋਸ਼ਲ ਵੇਲਫੇਅਰ ਕਲੱਬ ਨੇ ਗਊਸ਼ਾਲਾ `ਚ ਕੀਤੀ ਹਰੇ ਚਾਰੇ ਦੀ ਸੇਵਾ

ਲੌਂਗੋਵਾਲ, 4 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਮਿਸ਼ਨ ਸਮਾਇਲ ਸੋਸ਼ਲ ਵੇਲਫੇਅਰ ਕਲੱਬ (ਰਜਿ.) ਸੁਨਾਮ ਦੀ ਟੀਮ ਵਲੋਂ ਸਥਾਨਕ ਸ਼੍ਰੀ ਕਲਿਆਣ PUNJ0406201925ਗਊਸ਼ਾਲਾ ਵਿਖੇ ਸਵਾਮਨੀ ਅਤੇ ਹਰੇ ਚਾਰੇ ਦੀ ਸੇਵਾ ਕੀਤੀ ਗਈ।ਕਲੱਬ ਮੈਂਬਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਿੰਦੂ ਧਰਮ ਵਿੱਚ ਭਗਵਾਨ ਸ਼੍ਰੀ ਕਿ੍ਰਸ਼ਨ ਦੀ ਪਿਆਰੀ ਗਊ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ।ਹਿੰਦੂ ਧਰਮ ਵਿੱਚ ਕਿਹਾ ਜਾਂਦਾ ਹੈ ਕਿ ਗਊ ਦੀ ਸੇਵਾ ਕਰਨ ਨਾਲ ਚਾਰ ਧਾਮ ਦੀ ਯਾਤਰਾ ਕਰਨ ਦਾ ਫਲ ਮਿਲਦਾ ਹੈ।ਇਸ ਮੌਕੇ ਗਊ ਸੇਵਾ ਵੇਲਫੇਅਰ ਸੋਸਾਇਟੀ ਵਲੋਂ ਮਿਸ਼ਨ ਸਮਾਇਲ ਕਲੱਬ ਨੂੰ ਸਨਮਾਨਿਤ ਵੀ ਕੀਤਾ।ਕਲੱਬ ਮੈਂਬਰ ਯੋਗੇਸ਼ ਗਰਗ, ਅਮਿਤ ਜ਼ਿੰਦਲ, ਅੰਚਿਤ ਕਾਂਸਲ, ਅਰਿਹੰਤ ਗੋਇਲ, ਕਰਨਦੀਪ ਸਿੰਘ, ਕਰਨਦੀਪ ਵਿਰਕ, ਪ੍ਰਦੀਪ ਬਾਂਸਲ, ਸ਼ਿਵੀ ਗਰਗ, ਸੌਰਵ ਬਾਂਸਲ ਅਤੇ ਯੋਗੇਸ਼ ਜ਼ਿੰਦਲ ਨੇ ਗਊ ਸੇਵਾ ਵੇਲਫੇਅਰ ਸੋਸਾਇਟੀ ਦੀ ਉਨਾਂ ਵਲੋਂ ਕੀਤੇ ਜਾ ਰਹੇ ਕੰਮਾਂ ਲਈ ਸਰਾਹਣਾ ਕੀਤੀ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply