Saturday, March 7, 2026

ਆਰਥਿਕ ਗਣਨਾ ਦੌਰਾਨ ਗਿਣਤੀਕਾਰ ਨੂੰ ਸਹੀ ਸੂਚਨਾ ਦੇਣ ਲੋਕ -ਡਿਪਟੀ ਕਮਿਸ਼ਨਰ

7ਵੀਂ ਆਰਥਿਕ ਗਣਨਾ ਬਾਰੇ ਇੱਕ ਰੋਜ਼ਾ ਸਿਖਲਾਈ ਵਰਕਸ਼ਾਪ ਆਯੋਜਿਤ
.ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਭਾਰਤ ਸਰਕਾਰ ਵਲੋਂ 7ਵੀਂ ਆਰਥਿਕ ਗਣਨਾ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ ਤੇ ਇਸ ਵਾਰ ਇਹ PUNJ0506201904ਕਾਮਨ ਸਰਵਿਸ ਸੈਂਟਰਜ਼ (ਸੀ.ਐਸ.ਸੀ) ਈ-ਗਵਰਨੈਂਸ ਇੰਡੀਆ ਲਿਮਟਿਡ ਦੇ ਮਾਧਿਅਮ ਰਾਹੀਂ ਕੀਤੀ ਜਾ ਰਹੀ ਹੈ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਜ਼ਿਲ੍ਹਾ ਪ੍ਰੀਸ਼ਦ ਹਾਲ ਵਿਖੇ ਇਸ 7ਵੀਂ ਆਰਥਿਕ ਗਣਨਾ ਬਾਰੇ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਦੀ ਕਰਵਾਈ ਇੱਕ ਰੋਜ਼ਾ ਸਿਖਲਾਈ ਵਰਕਸ਼ਾਪ ਦੌਰਾਨ ਦਿੱਤੀ।ਇਸ ਵਰਕਸ਼ਾਪ ਵਿਚ ਉਪ ਅਰਥ ਅਤੇ ਅੰਕੜਾ ਸਲਾਹਕਾਰ ਡਾ. ਅਮਨਦੀਪ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
    ਇਸ ਮੌਕੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੇਂਦਰੀ ਅੰਕੜਾ ਸੰਗਠਨ ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਆਰਥਿਕ ਜਨ-ਗਣਨਾ ਲਈ ਡਿਪਟੀ ਕਮਿਸ਼ਨਰ ਜ਼ਿਲਾ ਪੱਧਰੀ ਕਮੇਟੀ ਦੇ ਚੇਅਰਮੈਨ ਹਨ, ਜਦਕਿ ਉਪ ਅਰਥ ਅਤੇ ਅੰਕੜਾ ਸਲਾਹਕਾਰ, ਜ਼ਿਲਾ ਪੱਧਰ ’ਤੇ ਨੋਡਲ ਅਫਸਰ ਦੀ ਭੂਮਿਕਾ ਨਿਭਾਉਣਗੇ।ਇਸ ਗਣਨਾ ਦੌਰਾਨ ਆਰਥਿਕ ਸੰਸਥਾਵਾਂ ਦੀ ਸੰਖਿਆ, ਰੁਜ਼ਗਾਰ ਦੇ ਸਾਧਨ, ਵਿੱਤ ਦੇ ਸਰੋਤ, ਮਲਕੀਅਤ ਦੀ ਕਿਸਮ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਇਕੱਤਰ ਕੀਤੀ ਜਾਵੇਗੀ ।
    ਡਿਪਟੀ ਕਮਿਸ਼ਨਰ ਢਿਲੋਂ ਵਲੋਂ ਸਮੂਹ ਸੁਪਵਾਇਜ਼ਰੀ ਨੂੰ ਮਿਹਨਤ ਤੇ ਲਗਨ ਨਾਲ ਆਰਥਿਕ ਗਣਨਾ ਦੇ ਸਮਾਂਬਧ ਕੰਮ ਨੂੰ ਨੇਪਰੇ ਚਾੜ੍ਹਨ ਦੇ ਆਦੇਸ਼ ਕੀਤੇ ਗਏੇ।ਇਸ ਤੋਂ ਇਲਾਵਾ ਉਹਨਾਂ ਵਲੋਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹਨਾਂ ਪਾਸ ਅਗਰ ਕੋਈ ਗਿਣਤੀਕਾਰ ਸੂਚਨਾ ਪ੍ਰਾਪਤ ਕਰਨ ਆਉਂਦਾ ਹੈ ਤਾਂ ਉਸ ਨੂੰ ਸਹੀ ਸੂਚਨਾ ਪ੍ਰਦਾਨ ਕੀਤੀ ਜਾਵੇ ਕਿਉਂ ਜੋ ਇਸ ਸੂਚਨਾ ਦੇ ਆਧਾਰ ‘ਤੇ ਸਰਕਾਰ ਵਲੋਂ ਕਈ ਤਰ੍ਹਾਂ ਦੀਆਂ ਵਿਕਾਸ ਯੋਜਨਾਵਾਂ ਉਲੀਕੀਆਂ ਜਾਣੀਆਂ ਹਨ।ਉਪ ਅਰਥ ਤੇ ਆਂਕੜਾ ਸਲਾਹਕਾਰ ਵਲੋਂ ਪ੍ਰੋਜੈਕਟਰ ਰਾਹੀਂ ਹਾਜ਼ਰ ਵਿਅਕਤੀਆਂ ਨੂੰ ਜਾਣਕਾਰੀ ਵੀ ਦਿੱਤੀ ਗਈ।
    ਇਸ ਇਸ ਮੌਕੇ ਵਿਸ਼ੇਸ਼ ਸਾਰੰਗਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਉਪ ਅਰਥ ਅਤੇ ਆਂਕੜਾ ਸਲਾਹਕਾਰ ਅਮਨਦੀਪ ਸਿੰਘ, ਸਟੇਟ ਪ੍ਰੋਜੈਕਟ ਮੈਨੇਜਰ ਜਿਲ੍ਹਾ ਕੋਆਰਡੀਨੇਟਰ ਨਰਿੰਦਰ ਸਿੰਘ, ਸ੍ਰੀਮਤੀ ਸਾਧਨਾ ਸ਼ਰਮਾ ਏ.ਆਰ.ਓ, ਅੰਕੜਾ ਵਿਭਾਗ ਤੇ ਨੈਸ਼ਨਲ ਸੈਂਪਲ ਸਰਵੇ ਦਫਤਰ ਦੇ ਅਧਿਕਾਰੀਆਂ ਵਲੋਂ ਆਰਥਿਕ ਜਨ-ਗਣਨਾ ਲਈ ਵਰਤੀਆਂ ਜਾਣ ਵਾਲੀਆਂ ਪ੍ਰਮੁੱਖ ਵਿਧੀਆਂ, ਡਿਜ਼ੀਟਲ ਪਲੇਟਫਾਰਮ ਤੇ ਹੋਰ ਸਾਧਨਾਂ ਬਾਰੇ ਜਾਣਕਾਰੀ ਦਿੱਤੀ ਗਈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply