Friday, March 20, 2026

ਖ਼ਾਲਸਾ ਕਾਲਜ ਵਾਲੀਵਾਲ ਟੀਮ (ਲੜਕੀਆਂ) ਨੇ ਹਾਸਲ ਕੀਤਾ ਪਹਿਲਾ ਸਥਾਨ

PPN16091412
ਅੰਮ੍ਰਿਤਸਰ, 16 ਸਤੰਬਰ (ਪ੍ਰੀਤਮ ਸਿੰਘ)- ਖ਼ਾਲਸਾ ਕਾਲਜ ਦੀ ਵਾਲੀਵਾਲ ਟੀਮ (ਲੜਕੀਆਂ) ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਏ ਅੰਤਰ ਕਾਲਜ ਚੈਂਪੀਅਨਸ਼ਿਪ ਜਿੱਤ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਟੀਮ ਨੇ ਏ. ਬੀ. ਕਾਲਜ, ਪਠਾਨਕੋਟ ਨੂੰ 3-0 ਦੇ ਫ਼ਰਕ ਨਾਲ ਫ਼ਾਈਨਲ ਵਿੱਚ ਹਰਾਇਆ ਅਤੇ ਪਹਿਲਾ ਸਥਾਨ ਹਾਸਲ ਕੀਤਾ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਿੱਤ ‘ਤੇ ਖੁਸ਼ੀ ਪ੍ਰਗਟਾਉਂਦਿਆ ਕਾਲਜ ਦੇ ਸਪੋਰਟਸ ਇੰਚਾਰਜ ਡਾ. ਦਲਜੀਤ ਸਿੰਘ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਕਾਲਜ ਦੀਆਂ 5 ਵਿਦਿਆਰਥਣਾਂ ਮਨਪ੍ਰੀਤ, ਸਾਕਸ਼ੀ, ਰਾਧਾ, ਨਵਪ੍ਰੀਤ ਅਤੇ ਰਾਜਪ੍ਰੀਤ ਕੌਰ ਗਵਾਲੀਅਰ ਵਿਖੇ ਹੋਣ ਜਾ ਰਹੇ ਅੰਤਰ ਯੂਨੀਵਰਸਿਟੀ ਟੂਰਨਾਂਮੈਂਟ ਲਈ ਚੁਣੀਆਂ ਗਈਆਂ ਹਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply