ਲੌਂਗੋਵਾਲ, 7 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਵਿਖੇ ਸਾਹੋਦਿਆ ਇੰਟਰ ਸਕੂਲ ਪੇਟਿੰਗ ਕੰਪੀਟਿਸ਼ਨ ਜਿਸ ਦਾ
ਵਿਸ਼ਾ ਵਾਤਾਵਰਨ ਬਚਾਉ ਕਰਵਾਇਆ ਗਿਆ।ਜਿਸ ਵਿੱਚ ਜੋਨ ਦੇ ਲਗਭਗ 15 ਸਕੂਲਾਂ ਨੇ ਭਾਗ ਲਿਆ।ਇਸ ਕੰਪੀਟਿਸ਼ਨ ਦੇ ਸਾਰੇ ਮੁਕੰਮਲ ਇੰਤਜਾਮ ਸਕੂਲ ਵਲੋਂ ਕਰਵਾਏ ਗਏ।ਇਸ ਪੇਟਿੰਗ ਕੰਪੀਟਿਸਨ ਲਈ ਸਾਹੋਦਿਆ ਗਰੁੱਪ ਦੀਆਂਂ ਹਦਾਇਤਾਂ ਅਨੁਸਾਰ ਜਿਸ ਸਕੂਲ ਵਿਚ ਇਹ ਕੰਪੀਟਿਸ਼ਨ ਕਰਵਾਇਆ ਜਾਂਦਾ ਹੈ।ਉਸ ਸਕੂਲ ਦੇ ਬੱਚੇ ਇਸ ਵਿੱਚ ਭਾਗ ਨਹੀ ਲੈ ਸਕਦੇ।ਮੁੱਖ ਨਿਰੀਖਕ ਵਜੋਂ ਕੈਮਬਰਿਜ਼ ਇੰਟਰਨੈਸ਼ਨਲ ਸਕੂਲ ਸੰਗਰੂਰ ਦੇ ਪ੍ਰਿੰਸੀਪਲ ਮਿ. ਰਵੀ ਸਿੰਘ ਪਰਮਾਰ ਨਿਯੁੱਕਤ ਕੀਤੇ ਗਏ।ਸਕੂਲ ਦੇ ਆਰਟ ਅਧਿਆਪਕ ਸ਼ਿਵਜੀ ਰਾਮ ਅਤੇ ਮੈਡਮ ਕਵਿਤਾ ਨੇ ਜੱਜਾਂ ਦੀ ਭੂਮਿਕਾ ਨਿਭਾਈ।ਸਾਰੇ ਹੀ ਸਕੂਲਾਂ ਦੇ ਬੱਚਿਅ ਵਲੋਂ ਬਹੁਤ ਹੀ ਵਧੀਆਂ ਪ੍ਰਦਰਸ਼ਨ ਕੀਤਾ ਗਿਆ ਪਰ ਡੀ.ਏ.ਵੀ ਪਬਲਿਕ ਸਕੂਲ, ਸੁਨਾਮ ਨੂੰ ਪਹਿਲਾ, ਸੱਤਿਆ ਭਾਰਤੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੂੰ ਦੂਜਾ ਅਤੇ ਹੈਰੀਟੇਜ਼ ਪਬਲਿਕ ਸਕੂਲ, ਭਵਾਨੀਗੜ੍ਹ ਨੂੰ ਤੀਸਰਾ ਸਥਾਨ ਘੋਸ਼ਿਤ ਕੀਤਾ।ਸਕੂਲ ਦੇ ਐਮ.ਡੀ ਜਸਵੀਰ ਸਿੰਘ ਚੀਮਾਂ ਨੇ ਕੰਪੀਟਿਸ਼ਨ ਵਿੱਚ ਭਾਗ ਲਏ ਸਾਰੇ ਬੱਚਿਆਂ ਦੀਆਂ ਪੇਟਿੰਗਾਂ ਦੀ ਪ੍ਰਸੰਸਾ ਕੀਤੀ ਅਤੇ ਫਿਰ ਮਿ. ਰਵੀ ਸਿੰਘ ਪਰਮਾਰ ਨਾਲ ਮਿਲ ਕੇ ਜੇਤੂ ਬੱਚਿਆਂ ਨੂੰ ਟਰਾਫੀਆਂ ਦਿੱਤੀਆਂ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੰਜੇ ਕੁਮਾਰ, ਮੈਡਮ ਕਿਰਨਪਾਲ ਕੋਰ, ਕੋਆਰਡੀਨੇਟਰ ਅਮਿਤ ਕੁਮਾਰ, ਮਿਸ. ਸ਼ਿਵਾਨੀ ਅਤੇ ਮਿਸ. ਰੂਬਲ ਕੋਰ ਮੌਜੂਦ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media