ਲੌਂਗੋਵਾਲ, 7 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਉਘੇ ਵਾਤਾਵਰਣ ਪ੍ਰੇਮੀ ਬਲਵਿੰਦਰ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ
ਜਿਥੇ ਵਾਤਾਵਰਣ ਦੀ ਸਾਂਭ ਸੰਭਾਲ ਪ੍ਰਤੀ ਅੱਜ ਦਾ ਹਰ ਬੁੱਧੀਜੀਵੀ ਜਿਥੇ ਜਾਗਰੂਕ ਹੋ ਕੇ ਸਮਾਜ ਨੂੰ ਇਸ ਦਿਸ਼ਾ ਵਿੱਚ ਸੋਚਣ ਲਈ ਜਾਗਰੂਕ ਕਰ ਰਿਹਾ ਹੈ, ਉਥੇ ਅੱਜ ਤੋਂ ਕਈ ਸੌ ਸਾਲ ਪਹਿਲਾਂ ਲਿਖੀ ਗਈ ਪਵਿੱਤਰ ਗੁਰਬਾਣੀ ਵਿੱਚ ਤਾਂ ਧਰਤੀ ਨੂੰ ਮਾਂ ਦਾ ਦਰਜ਼ਾ ਦਿੱਤਾ ਹੈ, ਪਾਣੀ ਨੂੰ ਉਹ ਜੀਵ ਸਾਧਨ ਦੱਸਿਆ ਹੈ ਜਿਸ ਨਾਲ ਸ਼੍ਰਿਸ਼ਟੀ ਹਰੀ ਭਰੀ ਰਹਿੰਦੀ ਹੈ, ਪਰ ਮਨੁੱਖ ਨੇ ਇਸ ਪਾਸੇ ਬਿਲਕੁੱਲ ਵੀ ਧਿਆਨ ਹੀ ਨਹੀਂ ਦਿੱਤਾ।ਅੱਜ ਵਧ ਰਹੇ ਤਾਪਮਾਨ, ਹਵਾ, ਪਾਣੀ, ਧਰਤੀ ਪ੍ਰਦੂਸ਼ਿਤ ਹੋਣ ਕਾਰਨ ਪੂਰੇ ਭਾਰਤ ਲਈ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ, ਜੇ ਅੱਜ ਵੀ ਅਸੀਂ ਮੌਕਾ ਨਾ ਸੰਭਾਲਿਆ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਸਾਨੂੰ ਲਾਹਣਤਾਂ ਪਾਉਣਗੀਆਂ। ਵਾਤਾਵਰਣ ਸਬੰਧੀ ਸਾਨੂੰ ਇਕ ਵੱਡੀ ਲੋਕ ਲਹਿਰ ਬਣਾਉਣ ਦੀ ਲੋੜ ਹੈ ਤਾਂ ਹੀ ਅਸੀਂ ਇਸ ਜੰਗ ਨੂੰ ਜਿੱਤ ਸਕਦੇ ਹਾਂ।ਜਿਸ ਤਰਾਂ ਸਾਡੇ ਪੰਜਾਬ ਦੇ ਕਿਸਾਨਾਂ ਨੇ ਸਭ ਤੋਂ ਵੱਧ ਅੰਨ ਦੇ ਭੰਡਾਰ ਭਰੇ ਹਨ , ਇਸੇ ਤਰਾਂ ਵਧ ਰਹੇ ਤਾਪਮਾਨ ਨੂੰ ਰੋਕਣ ਲਈ ਹਰ ਕਿਸਾਨ ਆਪਣੇ ਆਪਣੇ ਖੇਤ `ਚ ਵੱਧ ਤੋਂ ਵੱਧ ਫਲਦਾਰ, ਛਾਂ ਦਾਰ ਰੁੱਖ ਲਗਾਵੇ।ਸ਼ਹਿਰੀ ਬਿਜਨਸਮੈਨ ਤੇ ਸਰਕਾਰੀ ਅਧਿਕਾਰੀ ਕਿਸਾਨਾਂ ਨੂੰ ਮੁਫਤ ਬੂਟੇ ਦੇਣ ਤਾਂ ਜੋ ਹਰ ਇੱਕ ਵਿਅਕਤੀ ਰਲ ਮਿਲ ਕੇ ਇਸ ਸਮਾਜ ਦੀ ਸੇਵਾ ਵਿਚ ਆਪਣਾ-ਆਪਣਾ ਯੋਗਦਾਨ ਪਾ ਸਕੇ ।ਇਸ ਸਬੰਧੀ ਸਰਕਾਰ ਵੀ ਇਹ ਯਕੀਨੀ ਬਣਾਵੇ ਕਿ ਸੜਕ ਕਿਨਾਰੇ ਲੱਗੇ ਰੁੱਖਾਂ ਨੂੰ ਸਾੜਨ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਵੇ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media