ਅੰਮ੍ਰਿਤਸਰ, 9 ਜੂਨ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਪੰਜਾਬ ਦੀ ਪ੍ਰਸਿੱਧ ਨਾਟ ਸੰਸਥਾ ਮੰਚ ਰੰਗਮੰਚ (ਰਜਿ.) ਅੰਮ੍ਰਿਤਸਰ ਅਤੇ ਵਿਰਸਾ ਵਿਹਾਰ
ਅੰਮ੍ਰਿਤਸਰ ਵੱਲੋਂ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਯੋਗ ਅਗਵਾਈ ਹੇਠ ਇਕ ਮਹੀਨੇ ਦੀ ਥੀਏਟਰ ਵਰਕਸ਼ਾਪ 7 ਜੂਨ ਤੋਂ 5 ਜੁਲਾਈ 2019 ਤੱਕ ਵਿਰਸਾ ਵਿਹਾਰ ’ਚ ਚੱਲ ਰਹੀਂ ਹੈ।ਇਸ ਵਰਕਸ਼ਾਪ ਵਿੱਚ ਨੌਜੁਆਨਾਂ ਨੂੰ ਨੈਸ਼ਨਲ ਸਕੂਲ ਆਫ਼ ਡਰਾਮਾ ਵੱਲੋਂ ਸਿਖਿਆ ਪ੍ਰਾਪਤ ਰੰਗਮੰਚ ਕਲਾ ਦੇ ਮਾਹਿਰ ਕੇਵਲ ਧਾਲੀਵਾਲ, ਪਾਰਥੋ ਬੈਨਰਜੀ, ਅਤੇ ਪ੍ਰੀਤਪਾਲ ਰੁਪਾਨਾ ਵੱਲੋਂ ਨੌਜੁਆਨਾਂ ਨੂੰ ਰੰਗਮੰਚ ਦੀਆਂ ਬਰੀਕੀਆਂ ਸਿਖਾਈਆਂ ਜਾਣਗੀਆਂ।ਇਸ ਰੰਗਮੰਚ ਕਾਰਜਸ਼ਾਲਾਂ ਵਿੱਚ ਪੰਜਾਬ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ 50 ਦੇ ਕਰੀਬ ਵਿਦਿਆਰਥੀ ਰੰਗਮੰਚ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ।
ਇਸ ਥੀਏਟਰ ਵਰਕਸ਼ਾਪ ਵਿੱਚ ਰਾਜਸਥਾਨ, ਦਿੱਲੀ, ਮੱਧ ਪ੍ਰਦੇਸ਼, ਉਤਰ ਪ੍ਰਦੇਸ਼, ਝਾਰਖੰਡ, ਮੁੰਬਈ, ਹਿਮਾਚਲ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵਿਦਿਆਰਥੀ ਆਏ ਹਨ।ਇਸ ਲਗਾਤਾਰ ਚੱਲਣ ਵਾਲੇ ਰੰਗਮੰਚ ਕਾਰਜਸ਼ਾਲਾ ਦੇ ਸਮਾਪਨ ਸਮਾਰੋਹ ਤੋਂ ਪਹਿਲਾਂ 5 ਰੋਜ਼ਾ ਨਾਟਕ ਫੈਸਟੀਵਲ ਦਾ ਆਯੋਜਨ ਕੀਤਾ ਜਾਵੇਗਾ।ਜਿਸ ਨੂੰ 50 ਦੇ ਕਰੀਬ ਵਿਦਿਆਰਥੀ ਆਪਣੀਆਂ ਵੱਖ-ਵੱਖ ਅਦਾਕਾਰੀ ਪੇਸ਼ ਕਰਨਗੇ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media