Monday, September 21, 2026

ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਖੁੱਲ੍ਹੇ ਪਏ ਬੋਰਾਂ ਦੀਆਂ ਲਿਸਟਾਂ ਮੰਗੀਆਂ

ਲੌਂਗੋਵਾਲ, 10 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿੰਡ ਭਗਵਾਨ ਪੁਰਾ ਵਿਖੇ 6 ਜੂਨ ਵੀਰਵਾਰ ਸ਼ਾਮ ਨੂੰ ਬੋਰਵੈਲ ਵਿੱਚ ਡਿੱਗੇ 2 ਸਾਲਾ ਫ਼ਤਿਹਵੀਰ ਦੇ Captain Amrinderਮਾਮਲੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਖ਼ਤ ਫ਼ੈਸਲਾ ਲਿਆ ਹੈ।ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਬੋਰ ਵੈਲਾਂ ਕਾਰਨ ਹੋ ਹੁੰਦੀਆਂ ਦੁਰਘਟਨਾਵਾਂ ਨੂੰ ਦੇਖਦਿਆਂ ਸੂਬੇ ਭਰ ਦੇ ਡਿਪਟੀ ਕਮਿਸ਼ਨਰਾਂ ਤੋਂ ਉਨ੍ਹਾਂ ਦੇ ਹਲਕਿਆਂ ਵਿੱਚ ਖੁੱਲ੍ਹੇ ਪਏ ਬੋਰਾਂ ਦੀਆਂ ਲਿਸਟਾਂ ਮੰਗ ਲਈਆਂ ਗਈਆਂ ਹਨ।ਜਿਸ ਤੋਂ ਇਹ ਆਸ ਜਾਗੀ ਹੈ ਕਿ ਹੁਣ ਤੱਕ ਕਾਗ਼ਜ਼ਾਂ ਵਿੱਚ ਚੱਲ ਰਹੀ ਕਾਰਵਾਈ ਨੂੰ ਹੁਣ ਅਸਲ ਵਿੱਚ ਅਮਲੀਜਾਮਾ ਪਹਿਨਾਇਆ ਜਾਵੇਗਾ।ਇਸ ਕੰਮ ਲਈ ਕੈਪਟਨ ਵੱਲੋਂ ਇੱਕ ਹੈਲਪ ਲਾਈਨ ਨੰਬਰ ਵੀ ਜਾਰੀ ਕੀਤੀ ਗਈ ਹੈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply