ਲੌਂਗੋਵਾਲ, 10 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਦੀ ਇੰਟਰਨੈਸ਼ਨਲ ਆਕਸਫੋਰਡ ਸਕੂਲ ਵਿਖੇ ਸਮਰ ਕੈਂਪ ਦੀ ਸ਼ੁਰੂਆਤ ਹੋ ਗਈ ਹੈ।ਪਹਿਲੇ ਦਿਨ
ਵੱਖ ਮਾਹੌਲ ਵੇਖਣ ਨੂੰ ਮਿਲਿਆ ਜਿਥੇ ਬੱਚਿਆਂ ਦੇ ਚੇਹਰਿਆਂ `ਤੇ ਉਤਸ਼ਾਹ ਅਤੇ ਪ੍ਰਸੰਨਤਾ ਦਿਖੀ, ਉਥੇ ਸਾਰੇ ਬੱਚਿਆਂ ਨੇ ਖ਼ੂਬ ਮਸਤੀ ਕੀਤੀ।ਸਮਰ ਕੈਂਪ ਵਿੱਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ।ਸਕੂਲ ਵਲੋਂ ਵੁਜ਼ੂ, ਸਪੋਕਨ ਇੰਗਲਿਸ਼, ਡਾਂਸ, ਆਰਟ, ਸਪਲੈਸ਼ ਆਦਿ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ।ਕੈਂਪ ਵਿੱਚ ਮਾਤਾਵਾਂ ਨੇ ਵੀ ਕੈਲੀਗਰਾਫੀ, ਡਾਂਸ ਅਤੇ ਮਹਿੰਦੀ ਆਦਿ ਵਿੱਚ ਭਾਗ ਲਿਆ।ਪ੍ਰਿੰਸੀਪਲ ਨੇ ਸਮਰ ਕਿਹਾ ਕਿ ਅਕਸਰ ਬੱਚਿਆਂ ਨੂੰ ਲਗਾਤਾਰ ਪੜਾਈ ਵਿੱਚ ਵਿਅਸਤ ਰੱਖਣ ਅਤੇ ਮਨੋਰੰਜਨ ਦਾ ਸਮਾਂ ਨਹੀਂ ਦੇਣ ਕਾਰਨ ਉਹ ਸੁਸਤ ਅਤੇ ਚਿੜਚਿੜੇ ਹੋ ਜਾਂਦੇ ਹੈ।ਇਸ ਲਈ ਬੱਚਿਆਂ ਦੇ ਸਹੀ ਵਿਕਾਸ ਲਈ ਸੰਤੁਲਨ ਬਣਾਉਣਾ ਬਹੁਤ ਜ਼ਰੂਰੀ ਹੈ।ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਸ਼ੁਰੂ ਤੋਂ ਹੀ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਪ੍ਰਮੁੱਖਤਾ ਦਿੰਦਾ ਹੈ ਅਤੇ ਵਿਦਿਆਰਥੀਆਂ `ਤੇ ਬਿਨਾਂ ਕੋਈ ਵਾਧੂ ਬੋਝ ਪਾਏ ਉਨ੍ਹਾਂ ਨੂੰ ਗਿਆਨ ਦਿੱਤਾ ਜਾਂਦਾ ਹੈ।ਸਮਰ ਕੈਂਪ ਵਿੱਚ ਸਕੂਲ ਪ੍ਰੀਤੀ ਸ਼ਰਮਾ, ਸੰਜਨਾ ਕਾਂਤ, ਦਵਿੰਦਰ ਕੌਰ, ਮਿਤਾਲੀ, ਕੁਲਵਿੰਦਰ ਕੌਰ, ਰੀਤਾ ਸ਼ਰਮਾ, ਗੀਤਾ ਸ਼ਰਮਾ, ਮਨਪ੍ਰੀਤ ਸ਼ਰਮਾ ਰੁਪਿੰਦਰ ਕੌਰ, ਸਪਨਾ ਸ਼ਰਮਾ, ਨੀਲਮ ਰਾਣੀ, ਮੰਜੂ, ਨਿਮਰਤਾ ਜਿੰਦਲ, ਸਿਮਰਜੀਤ ਕੌਰ ਅਤੇ ਸ਼ਿਲਪਾ ਆਦਿ ਨੇ ਸਹਿਯੋਗ ਦਿੱਤਾ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media