ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ -ਦੀਪ ਦਵਿੰਦਰ) – ਪੰਜਾਬੀ ਸਾਹਿਤ ਸੰਗਮ ਵਲੋਂ ਅਮ੍ਰਿਤਸਰ ਸਾਹਿਤ ਚਿੰਤਕ ਮੰਚ ਦੇ ਸਹਿਯੋਗ ਨਾਲ ਸਰਬਜੀਤ ਸੰਧੂ
ਦੁਆਰਾ ਸੰਪਾਦਿਤ ਪੁਸਤਕ “ਕੰਡਿਆਲੇ ਰਾਹਾਂ ਦਾ ਰਾਹੀ” ਲੋਕ ਅਰਪਿਤ ਕੀਤੀ ਗਈ।
ਸਥਾਨਕ ਕੰਪਨੀ ਬਾਗ ਵਿਖੇ ਸਾਹਿਤਕਾਰਾਂ ਦੀ ਭਰਵੀਂ ਸਮੂਲੀਅਤ `ਚ ਸਮਾਗਮ ਦਾ ਆਗਾਜ ਸ਼ਾਇਰ ਮਲਵਿੰਦਰ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ।ਸਰਬਜੀਤ ਸੰਧੂ ਨੇ ਪੁਸਤਕ ਬਾਰੇ ਜਾਣ ਪਛਾਣ ਕਰਾਉਂਦਿਆਂ ਦਸਿਆ ਕਿ ਇਸ ਪੁਸਤਕ ਵਿਚ ਪ੍ਮੁਖ ਸਾਹਿਤਕਾਰ ਕਰਤਾਰ ਸਿੰਘ ਕਾਲੜਾ ਦੀਆਂ ਚੋਣਵੀਆਂ ਗਜ਼ਲਾਂ, ਦੋਹੇ, ਕਵਿਤਾਵਾਂ, ਗੀਤ ਅਤੇ ਕਾਫੀਆਂ ਸ਼ਾਮਲ ਹਨ।
ਚਰਚਾ ਅਰੰਭ ਕਰਦਿਆਂ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਸਰਬਜੀਤ ਸੰਧੂ ਕੋਲ ਪੰਜਾਬੀ ਗਜ਼ਲ ਨੂੰ ਪਰਖਣ, ਪੜਤਾਲਣ ਅਤੇ ਹੰਗਾਲਣ ਦੀ ਗਹਿਰੀ ਸਮਝ ਹੈ ਜਿਸ ਵਿਚੋਂ ਹੀ ਕੰਡਿਆਲੇ ਰਾਹਾਂ ਵਰਗੀਆਂ ਪੁਸਤਕਾਂ ਜਨਮ ਲੈਂਦਿਆਂ ਹਨ।ਅਰਤਿੰਦਰ ਸੰਧੂ ਵਲੋਂ ਪੁਸਤਕ ਦੀ ਸਰਾਹਨਾ ਕਰਦਿਆਂ ਕਿਹਾ ਕਿ ਪੁਸਤਕ ਦੀਆਂ ਕਵਿਤਾਵਾਂ ਦੀ ਕਤਾਰਬੰਦੀ ਅਤੇ ਸ਼ਬਦਾਵਲੀ ਸੰਪਾਦਕ ਅਤੇ ਲੇਖਕ ਦੇ ਅਨੁਭਵ ਦੀ ਹਾਮੀ ਭਰਦੀ ਹੈ।ਡਾ. ਮੋਹਨ ਅਤੇ ਮਨਮੋਹਨ ਢਿੱਲੋਂ ਨੇ ਕਿਹਾ ਕਿ ਪੁਸਤਕ ਅੰਦਰ ਪਿੰਗਲ ਅਤੇ ਅਰੂਸ ਬਾਰੇ ਮਿਲਦੀ ਜਾਣਕਾਰੀ ਨਵੇਂ ਲੇਖਕਾਂ ਲਈ ਲਾਭਦਾਇਕ ਸਾਬਤ ਹੋਵੇਗੀ।
ਹਰਜੀਤ ਸੰਧੂ, ਜਗਤਾਰ ਗਿੱਲ, ਹਰਭਜਨ ਖੇਮਕਰਨੀ, ਮਨਮੋਹਨ ਬਾਸਰਕੇ, ਕਲਿਆਣ ਅਮ੍ਰਿਤਸਰੀ, ਇੰਦਰ ਸਿੰਘ ਮਾਨ, ਰਾਜਖੁਸ਼ਵੰਤ ਸਿੰਘ, ਜਸਵੰਤ ਧਾਪ, ਬਲਜਿੰਦਰ ਮਾਂਗਟ, ਡਾ. ਸਤਿੰਦਰ ਓਠੀ, ਭੁਪਿੰਦਰ ਸਿੰਘ ਫੇਰੂਮਾਨ ਅਤੇ ਰਾਮ ਲਾਲ ਭਗਤ ਹੁਰਾਂ ਵੀ ਸੰਬੋਧਨ ਕੀਤਾ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media