Thursday, March 5, 2026

ਨੇਤਰਹੀਣ ਪਰਿਵਾਰ ਦੀ ਮਹੀਨਾਵਾਰ ਮਦਦ ਲਈ ਅੱਗੇ ਆਏ ਸਮਾਜ ਸੇਵੀ

ਸਰਕਾਰ ਪਰਿਵਾਰ ਦੀ ਸੰਭਾਲ ਲਈ ਦੇਵੇ ਪੱਕਾ ਸਰਕਾਰੀ ਮੁਲਾਜ਼ਮ – ਐਡਵੋਕੇਟ ਮਲਹੋਤਰਾ
ਜੰਡਿਆਲਾ ਗੁਰੂ, 10 ਜੂਨ  (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਇਥੋਂ ਕੁੱਝ ਦੂਰੀ `ਤੇ ਸਥਿਤ ਪਿੰਡ ਵਡਾਲਾ ਜੌਹਲ ਵਿਚ ਇਕ ਨੇਤਰਹੀਣ ਪਰਿਵਾਰ ਦੀ PUNJ1006201911ਆਰਥਿਕ ਮਦਦ ਲਈ ਵੱਖ-ਵੱਖ ਅਖਬਾਰਾਂ ਰਾਹੀਂ ਪੰਜਾਬ ਸਰਕਾਰ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਕੋਲੋ ਮਦਦ ਮੰਗੀ ਗਈ ਸੀ।ਜਿਸ ਨੂੰ ਪੜ ਕੇ ਐਡਵੋਕੇਟ ਅਮਨਦੀਪ ਸਿੰਘ ਮਲਹੋਤਰਾ ਸਮਾਜ ਸੇਵੀ ਅਤੇ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਵਲੋਂ ਅੱਜ ਵਿਸ਼ੇਸ਼ ਤੋਰ `ਤੇ ਇਸ ਪਰਿਵਾਰ ਦੇ ਘਰ ਜਾ ਕੇ ਉਹਨਾਂ ਲਈ ਮਹੀਨਾਵਾਰ ਰਾਸ਼ਨ, ਦੁੱਧ, ਸਬਜ਼ੀ ਆਦਿ ਲੋੜਾਂ ਵਾਸਤੇ ਮਾਲੀ ਮਦਦ ਦੇਣ ਦੀ ਵਚਨਬੱਧਤਾ ਪ੍ਰਗਟਾਈ ਹੈ।
         ਇਸ ਸਮੇਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਅਮਨਦੀਪ ਸਿੰਘ ਮਲਹੋਤਰਾ ਅਤੇ ਵਰਿੰਦਰ ਮਲਹੋਤਰਾ ਨੇ ਕਿਹਾ ਸਮਾਜ ਸੇਵਾ ਸਭ ਤੋਂ ਉਤਮ ਸੇਵਾ ਹੈ।ਐਡਵੋਕੇਟ ਮਲਹੋਤਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਇਸ ਪਰਿਵਾਰ ਦੀ ਖੁੱਲ੍ਹ ਕੇ ਮਦਦ ਕੀਤੀ ਜਾਵੇ ਜਾਂ ਫਿਰ ਘੱਟੋ ਘੱਟ ਇਕ ਪੱਕਾ ਸਰਕਾਰੀ ਮੁਲਾਜ਼ਮ ਇਸ ਪਰਿਵਾਰ ਦੀ ਸੇਵਾ ਸੰਭਾਲ ਲਈ ਦਿੱਤਾ ਜਾਵੇ, ਕਿਉਂਕਿ ਘਰ ਦੇ ਤਿੰਨੋਂ ਮੈਂਬਰ ਨੇਤਰਹੀਣ ਹੋਣ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਬਹੁਤ ਮੁਸ਼ਕਿਲ ਹੈ।
                ਦੱਸਣਯੋਗ ਹੈ ਕਿ ਨੇਤਰਹੀਣ ਦੋ ਭਰਾ ਅਤੇ ਇਕ ਭੈਣ ਨੂੰ ਪੰਜਾਬ ਸਰਕਾਰ ਵਲੋਂ ਅੰਦਾਜਨ 700-800 ਰੁਪਏ ਮਹੀਨਾ ਪੈਨਸ਼ਨ ਮਿਲ ਰਹੀ ਹੈ ।
 

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply