ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸੀ.ਬੀ.ਐਸ.ਈ ਜਮਾਤ ਬਾਰ੍ਹਵੀਂ ਦੇ ਮੁੜ ਮੁਲਾਂਕਣ ਦੇ ਨਤੀਜਿਆਂ ਦੇ ਨਾਲ ਇੱਕ ਵਾਰ ਫਿਰ
ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਜਸ਼ਨ ਦਾ ਸਮਾਂ ਬਣ ਗਿਆ, ਜਦ ਸਕੂਲ ਦੀ ਵਿਦਿਆਰਥਣ ਤੁਸ਼ੀਨ ਨਾਰੰਗ ਜਮਾਤ ਬਾਰ੍ਹਵੀਂ ਦੇ ਮੁੜ ਮੁਲਾਂਕਣ ਉਪਰੰਤ 493 ਅੰਕ (98.।6%) ਦੇ ਨਾਲ ਉਹ ਹੁਣ ਹਿਊਮੈਨੇਟੀਜ਼ ਗਰੁੱਪ ਵਿੱਚ ਸਕੂਲ ਦੀ ਟਾਪਰ ਬਣ ਗਈ।ਉਸ ਨੇ ਮਨੋਵਿਗਿਆਨ ਵਿਸ਼ੇ (037) ਵਿੱਚ ਮੁੜ ਮੁਲਾਂਕਣ ਲਈ ਫਾਰਮ ਭਰਿਆ ਸੀ।ਮੁੜ ਮੁਲਾਂਕਣ ਦੇ ਅੰਕਾਂ ਵਿੱਚ ਵਾਧੇ ਦੇ ਨਾਲ ਸਕੂਲ ਗੁਣਾਤਮਕ ਪ੍ਰਦਰਸ਼ਨ ਵਿਸ਼ਲੇਸ਼ਣ ਵਿੱਚ ਵੀ ਵਾਧਾ ਹੋਇਆ ਹੈ ।
ਪੰਜਾੁਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥਣ ਦੀ ਇਸ ਸ਼ਾਨਦਾਰ ਉਪਲੱਬਧੀ ਪ੍ਰਸੰਨਤਾ ਦਾ ਇਜ਼ਹਾਰ ਕੀਤਾ।ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਇਸ ਸ਼ਾਨਦਾਰ ਨਤੀਜੇ ਦੇ ਲਈ ਤੁਸ਼ੀਨ ਨੂੰ ਵਧਾਈ ਦੇ ਨਾਲ ਆਪਣੀਆਂ ਸ਼ੁੱਭ-ਕਾਮਨਾਵਾਂ ਦਿੱਤੀਆਂ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media