ਭੀਖੀ, 11 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਜਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਚ ਹੋਈ ਮੰਦਭਾਗੀ ਘਟਨਾ ਵਿਚ ਜਿਥੇ ਪ੍ਰਸ਼ਾਸਨ ਦੀ ਨਾਲਾਇਕੀ
ਕਾਰਨ ਇਕ ਦੋ ਸਾਲਾ ਫਹਿਤਵੀਰ ਦੀ ਮੌਤ ਹੋ ਗਈ।ਇਸ ਦੁੱਖਦਾਈ ਘਟਨਾ ਦੇ ਖਿਲਾਫ ਭੀਖੀ ਸ਼ਹਿਰ ਦੇ ਮੇਨ ਚੌਕ ਵਿੱਚ ਨੋਜਵਾਨਾਂ ਵਲੋਂ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਗਏ।ਮਾਸਟਰ ਵਰਿੰਦਰ ਸੋਨੀ ਨੇ ਇਸ ਸਮੇਂ ਕਿਹਾ ਕਿ ਅਗਰ ਜਿਲ੍ਹਾ ਸੰਗਰੂਰ ਦਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਤਰੁੰਤ ਹਰਕਤ ਵਿੱਚ ਆਇਆ ਹੁੰਦਾ ਤਾਂ ਸ਼ਾਇਦ ਅੱਜ ਫਤਿਹਵੀਰ ਸਾਡੇ ਵਿਚਕਾਰ ਹੁੰਦਾ।ਉਨਾਂ ਕਿਹਾ ਕਿ ਜਾਣ ਬੁੱਝ ਕੇ ਕੋਈ ਨਵੀਂ ਟੈਕਨਾਲੋਜੀ ਨਹੀਂ ਵਰਤੀ ਗਈ, ਕਿਉਂਕਿ ਉਸ ਇਲਾਕੇ ਦਾ ਐਮ.ਐਲ.ਏ ਅਤੇ ਐਮ.ਪੀ ਆਮ ਆਦਮੀ ਪਾਰਟੀ ਦੇ ਨੇਤਾ ਹਨ।ਇਸ ਕਰਕੇ ਪੰਜਾਬ ਸਰਕਾਰ ਨੇ ਇਸ ਮਿਸ਼ਨ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ।
ਕਾਮਰੇਡ ਸਮਾਉਂ ਨੇ ਵੀ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ।ਉਨਾਂ ਨੇ ਸਰਕਾਰ ਦੀ ਕਾਰਗੁਜ਼ਾਰੀ `ਤੇ ਸੁਵਾਲ ਉਠਾਏ ਅਤੇ ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਡਿਜ਼ੀਟਲ ਇੰਡੀਆ ਬਣਾਉਣ ਨੂੰ ਫਿਰਦੇ ਨੇ, ਪ੍ਰੰਤੂ ਦੁੱਖ ਹੈ ਕੀ ਸਰਕਾਰ ਕੋਲ ਇਕ ਮਾਸੂਮ ਬੱਚੇ ਨੂੰ ਬੋਰਵੈਲ ਵਿਚੋਂ ਕੱਢਣ ਲਈ ਕੋਈ ਟੈਕਨਾਲੋਜੀ ਨਹੀਂ ਹੈ ਅਤੇ ਬੱਚੇ ਨੂੰ ਬਾਹਰ ਕੱਢਣ ਲਈ 6 ਦਿਨਾਂ ਦਾ ਟਾਇਮ ਲੱਗਦਾ ਹੈ।ਇਸ ਤੋਂ ਮੰਦਭਾਗੇ ਹਾਲਾਤ ਹੋਰ ਕੀ ਹੋ ਸਕਦੇ ਹਨ।
ਇਸ ਸਮੇਂ ਸ਼ਹਿਰ ਵਾਸੀਆਂ ਵਲੋਂ 2 ਮਿੰਟਾਂ ਦਾ ਮੋਨ ਧਾਰਨ ਕਰਕੇ ਫਹਿਤਵੀਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media