ਲੌਂਗੋਵਾਲ, 11 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਭਗਵਾਨਪੁਰਾ ਵਿੱਚ ਬੋਰਵੈਲ ਵਿੱਚ ਡਿੱਗੇ ਦੋ ਸਾਲ ਦੇ ਮਾਸੂਮ ਫ਼ਤਿਹਵੀਰ ਸਿੰਘ ਨੂੰ
110 ਘੰਟਿਆਂ ਬਾਅਦ ਐਨ.ਡੀ.ਆਰ.ਐਫ ਦੀ ਟੀਮ ਦੀ ਨਾਕਾਮੀ ਤੋਂ ਬਾਅਦ ਪਿੰਡ ਦੇ ਹੀ ਇੱਕ ਵਿਅਕਤੀ ਵਲੋਂ ਦੇਸੀ ਜੁਗਾੜ (ਤਰੀਕੇ) ਨਾਲ ਉਸੇ ਬੋਰਵੈਲ ਵਿਚੋਂ ਦੀ ਹੀ ਬਾਹਰ ਕੱਢਿਆ ਗਿਆ, ਜਿਸ ਵਿੱਚ ਫ਼ਤਿਹਵੀਰ ਸਿੰਘ ਫਸਿਆ ਹੋਇਆ ਸੀ।ਬੋਰਵੈੱਲ ਵਿੱਚੋਂ ਬਾਹਰ ਕੱਢਣ `ਤੇ ਫਤਿਹਬੀਰ ਨੂੰ ਤੁਰੰਤ ਐਬੂਲੈਂਸ ਵਿੱਚ ਪਾ ਕੇ ਚੰਡੀਗੜ੍ਹ ਪੀ.ਜੀ.ਆਈ ਲਿਜਾਇਆ ਗਿਆ।ਜਿੱਥੇ ਇਸ ਨੰਨ੍ਹੀ ਜਾਨ ਨੂੰ ਡਾਕਟਰਾਂ ਵਲੋਂ ਮ੍ਰਿਤਕ ਕਰਾਰ ਦੇ ਦਿੱਤਾ।
ਜਿਕਰਯੋਗ ਹੈ ਜਿਲ੍ਹਾ ਪ੍ਰਸ਼ਾਸਨ ਦੀ ਨਾਕਾਮੀ ਦੇ ਕਾਰਨ ਫ਼ਤਿਹਵੀਰ ਸਿੰਘ ਦੀ ਮੌਤ ਹੋਈ ਹੈ ਜਿਸ ਕਰਕੇ ਲੋਕਾਂ ਵਲੋਂ ਜਗਾ- ਜਗਾ ਸਰਕਾਰ ਵਿਰੁੱਧ ਧਰਨੇ ਲਾ ਕੇ ਰੋਸ ਪ੍ਰਗਟ ਕੀਤਾ ਗਿਆ ਅਤੇ ਜਿਲ੍ਹਾ ਪ੍ਰਸ਼ਾਸਨ ਤੇ ਮੁੱਖ ਮੰਤਰੀ ਦੇ ਵਿਰੁੱਧ ਨਾਅਰੇਬਾਜੀ ਕੀਤੀ ਗਈ ਅਤੇ ਦੁਪਹਿਰ ਬਾਅਦ ਫ਼ਤਿਹਵੀਰ ਸਿੰਘ ਦਾ ਪਿੰਡ ਸ਼ੇਰੋਂ ਵਿਖੇ ਅਨਾਜ ਮੰਡੀ ਦੇ ਸ਼ਮਸ਼ਾਨ ਘਾਟ ਵਿੱਚ ਪਰਿਵਾਰਕ ਮੈਂਬਰਾਂ ਅਤੇ ਹੋਰ ਹਜ਼ਾਰਾਂ ਲੋਕਾਂ ਦੀ ਮੌਜੂਦਗੀ ਵਿੱਚ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।
Check Also
ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …
Punjab Post Daily Online Newspaper & Print Media