ਲੌਂਗੋਵਾਲ, 11 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਜਥੇਬੰਦੀਆਂ ਦੀ ਅਗਵਾਈ ਹੇਠ ਅੱਜ ਨੰਨੇ ਬੱਚੇ ਫਤਿਹਵੀਰ ਦੇ
ਕਤਲ ਦੇ ਰੋਸ ਵਜੋਂ ਕਸਬਾ ਸ਼ਹਿਰ ਦਾ ਸਾਰਾ ਬਾਜ਼ਾਰ ਮੁਕੰਮਲ ਤੌਰ `ਤੇ ਬੰਦ ਰਿਹਾ।ਇਸ ਸਬੰਧੀ ਸੁਨਾਮ ਰੋਡ ਡਰੇਨ ਦੇ ਪੁੱਲ ਉਪਰ ਲਾਏ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਲਖਵੀਰ ਲੌਂਗੋਵਾਲ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸਾਸ਼ਨ ਵਲੋਂ ਕੀਤਾ ਗਿਆ ਕਤਲ ਹੈ ਕਿਉਂਕਿ ਪੰਜਾਬ ਸਰਕਾਰ ਵਲੋਂ ਪਿਛਲੇ ਪੰਜ ਦਿਨਾਂ ਤੋਂ ਫਤਿਹਵੀਰ ਨੂੰ ਬੋਰਵੈਲ ਵਿੱਚੋਂ ਬਾਹਰ ਕੱਢਣ ਦਾ ਕੋਈ ਵੀ ਪੁਖਤਾ ਪ੍ਰਬੰਧ ਨਾ ਕਰਨਾ, ਕੋਈ ਵੀ ਟੈਕਨੀਕਲ ਟੀਮ ਘਟਨਾ ਵਾਲੀ ਸਥਾਨ `ਤੇ ਨਾ ਮੰਗਵਾਉਣਾ ਅਤੇ ਆਰਮੀ ਦੀ ਮਦਦ ਨਾ ਲੈਣਾ ਤੋਂ ਸਪੱਸ਼ਟ ਹੁੰਦਾ ਹੈ ਕਿ ਜਿਲ੍ਹਾ ਪ੍ਰਸਾਸਨ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੇ ਰੂਪ ਵਿੱਚ ਇਸ ਦੇ ਮੁੱਖ ਜ਼ਿੰਮੇਵਾਰ ਹਨ।
ਉਨਾਂ ਕਿਹਾ ਕਿ ਡਿਜ਼ੀਟਲ ਇੰਡੀਆ ਕਹਿਣ ਵਾਲੇ ਭਾਰਤ ਨੂੰ ਉਸ ਸਮੇਂ ਗ੍ਰਹਿਣ ਲੱਗ ਗਿਆ ਜਦੋਂ ਦੋ ਸਾਲਾ ਬੱਚੇ ਨੂੰ ਪਿਛਲੇ ਪੁਰਾਣੇ ਸੱਤਰ ਸਾਲਾਂ ਦੇ ਘਸੇ ਪਿਟੇ ਤਰੀਕਿਆਂ ਨਾਲ ਬਾਹਰ ਕੱਢਣ ਦਾ ਡਰਾਮਾ ਕੀਤਾ ਗਿਆ।ਪ੍ਰਸ਼ਾਸਨ ਵਲੋਂ ਬੱਚੇ ਨੂੰ ਬਾਹਰ ਕੱਢਣ ਲਈ ਕੋਈ ਕਾਹਲ ਨਹੀਂ ਕੀਤੀ ਗਈ ਅਤੇ ਲਗਾਤਾਰ 6 ਦਿਨ ਬੋਰਵੈਲ ਵਿੱਚ ਤੜਫ-ਤੜਫ ਕੇ ਨੰਨ੍ਹੇ ਬੱਚੇ ਨੇ ਜਾਨ ਦੇ ਦਿੱਤੀ।ਜਿਸ ਤੋਂ ਸਾਫ਼ ਤੌਰ ਤੇ ਸਪੱਸ਼ਟ ਹੁੰਦਾ ਹੈ ਕਿ ਸਰਕਾਰਾਂ ਦੀ ਨਿਗ੍ਹਾ ਵਿੱਚ ਆਮ ਲੋਕਾਂ ਦੀ ਜ਼ਿੰਦਗੀ ਕੀ ਹੈ।ਉਨ੍ਹਾਂ ਅੱਗੇ ਕਿਹਾ ਕਿ ਇਸ ਘਟਨਾ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਮੁਖੀ ਤੇ ਕਤਲ ਦਾ ਕੇਸ ਦਰਜ ਹੋਣਾ ਚਾਹੀਦਾ ਹੈ ।
ਇਸ ਸਮੇਂ ਡਾ. ਭੀਮ ਰਾਓ ਅੰਬੇਡਕਰ ਭਵਨ ਕਮੇਟੀ ਦੇ ਪ੍ਰਧਾਨ ਗੁਲਜਾਰ ਸਿੰਘ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਕੱਤਰ ਜੁਝਾਰ ਸਿੰਘ, ਬਹੁਜਨ ਸਮਾਜ ਪਾਰਟੀ ਦੇ ਕਸ਼ਮੀਰ ਸਿੰਘ, ਆਮ ਆਦਮੀ ਪਾਰਟੀ ਦੇ ਕਰਮ ਸਿੰਘ, ਮਜ਼ਦੂਰ ਏਕਤਾ ਗਰੁੱਪ ਦੇ ਪ੍ਰਿਥੀ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਕਲ ਪ੍ਰਧਾਨ ਅੰਮ੍ਰਿਤਪਾਲ ਸਿੰਘ ਸਿੱਧੂ, ਜਸਪਾਲ, ਅਜੈਬ ਸਿੰਘ, ਸ਼ੀਸ਼ਾ ਸਿੰਘ ਅਤੇ ਔਰਤਾਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media