Monday, May 4, 2026

ਫਤਿਹਵੀਰ ਦੀ ਹੋਈ ਮੌਤ ਹੋਣ `ਤੇ ਸਥਾਨਕ ਲੋਕਾਂ ਨੇ ਕੱਢਿਆ ਰੋਸ ਮਾਰਚ

ਲੌਂਗੋਵਾਲ, 11 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) –  ਪਿਛਲੇ ਪੰਜ ਦਿਨਾਂ ਤੋ ਬੋਰਵੈਲ ਵਿੱਚ ਡਿੱਗੇ ਭਗਵਾਨ ਪੁਰਾ ਦੇ ਫਤਿਹਵੀਰ ਸਿੰਘ ਨੂੰ ਪੰਜਾਬ ਸਰਕਾਰ

?
?

ਅਤੇ ਸੰਗਰੂਰ ਦੇ ਪ੍ਰਸ਼ਾਸ਼ਨ ਦੀ ਨਾਕਾਮੀ ਅਤੇ ਲਾਪਰਵਾਹੀ ਦੇ ਕਾਰਨ ਆਖ਼ਿਰਕਾਰ ਆਪਣੀ ਜ਼ਿੰਦਗੀ ਤੋਂ ਹੱਥ ਧੋਣਾ ਪਿਆ।ਕਿਉਂਕਿ ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਪ੍ਰਸ਼ਾਸਨ ਅਤੇ ਐਨ.ਡੀ.ਆਰ ਐਫ ਬਠਿੰਡਾ ਦੀ ਟੀਮ ਵਲੋਂ ਫਤਿਹਵੀਰ ਸਿੰਘ ਦੇ ਦਾਦਾ ਰੋਹੀ ਸਿੰਘ, ਉਸ ਦੇ ਮਾਤਾ-ਪਿਤਾ ਅਤੇ ਸਥਾਨਕ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ।ਜਿਸ ਦੇ ਚੱਲਦੇ ਸਥਾਨਕ ਲੋਕਾਂ ਹਮਦਰਦੀ ਪ੍ਰਗਟ ਕਰਦੇ ਹੋਏ ਆਪ ਮੁਹਾਰੇ ਸ਼ਹਿਰ ਬੰਦ ਰੱਖਿਆ।ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ।ਬੱਸ ਸਟੈਂਡ, ਨਵਾਂ ਬਾਜ਼ਾਰ, ਆਈ.ਟੀ.ਆਈ ਚੌਂਕ ਅਤੇ ਛਾਜਲੀ ਰੋਡ ਵਿਖੇ ਧਰਨਾ ਲਾ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।ਪੁਲਿਸ ਵਲੋਂ ਸ਼ਹਿਰ ਅਤੇ ਭਗਵਾਨਪੁਰਾ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ।ਸ਼ਹਿਰ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਕੀਤਾ ਗਿਆ।
          

?
?

ਧਰਨੇ ਨੂੰ ਸੰਬੋਧਨ ਕਰਦੇ ਹੋਏ ਗੋਬਿੰਦ ਸਿੰਘ ਛਾਜਲੀ, ਮਨਪ੍ਰੀਤ ਸਿੰਘ ਨਮੋਲ, ਸਤਨਾਮ ਸਿੰਘ ਸੁਨਾਮ ਅਤੇ  ਜਸਪਾਲ ਸਿੰਘ ਨੇ ਕਿਹਾ ਕਿ ਜੇਕਰ ਇਹ ਬੱਚਾ ਕਿਸੇ ਸਿਆਸੀ ਨੇਤਾ ਦਾ ਹੁੰਦਾ ਤਾਂ ਬਾਹਰੋਂ ਵਿਦੇਸ਼ਾਂ ਤੋਂ ਵੀ ਬਿਨਾਂ ਖ਼ਰਚੇ ਦੀ ਪ੍ਰਵਾਹ ਕਰੇ ਮਸ਼ੀਨਰੀ ਮੰਗਵਾ ਲੈਂਦੇ।ਸ਼ਹਿਰ ਦੇ ਲੋਕਾਂ ਵਲੋਂ ਮਾਸੂਮ ਫਤਿਹਵੀਰ ਦੀ ਹੋਈ ਦਰਦਨਾਕ ਮੌਤ ਨੂੰ ਲੈ ਕੇ ਆਪੋ-ਆਪਣੇ ਕਾਰੋਬਾਰ ਬੰਦ ਰੱਖੇ ਗਏ ਅਤੇ ਬੱਸ ਸਟੈਂਡ ਵੀ ਸੁੰਨਸਾਨ ਰਿਹਾ।
     

Check Also

ਕਮਿਸ਼ਨਰ ਸ਼ੇਰਗਿਲ ਵੱਲੋਂ ਜਨਗਣਨਾ 2027 ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ਨੇ …

Leave a Reply