ਧੂਰੀ, 12 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਐਫ.ਸੀ.ਆਈ ਐਗਜੀਕਿਊਟਿਵ ਸਟਾਫ ਯੂਨੀਅਨ ਪੰਜਾਬ ਦੀ ਇੱਕ ਸੂਬਾ ਪੱਧਰੀ ਜਨਰਲ ਬਾਡੀ ਮੀਟਿੰਗ ਜੱਥੇਬੰਦੀ ਦੇ ਕੁਲ ਹਿੰਦ ਪ੍ਰਧਾਨ ਐਸ.ਐਚ ਚੱਠਾ ਦੀ ਅਗਵਾਈ `ਚ 12 ਜੂਨ ਨੂੰ ਮਾਤਾ ਮਨਸਾ ਦੇਵੀ ਮੰਦਰ ਨਾਭਾ ਗੇਟ ਸੰਗਰੂਰ ਵਿਖੇ ਰੱਖੀ ਗਈ ਹੈ।ਜਿਸ ਵਿੱਚ ਜਥੇਬੰਦੀ ਦੇ ਕੁੱਲ ਹਿੰਦ ਸਕੱਤਰ ਅਭਿਨਵ ਕੇਸ਼ਵ, ਰਣਜੀਤ ਕੁਮਾਰ ਨੋਇਡਾ ਜੋਨਲ ਪ੍ਰਧਾਨ, ਦੀਪਕ ਪੋਡਾਰ ਨੋਇਡਾ ਜੋਨਲ ਸਕੱਤਰ, ਬਲਵਿੰਦਰ ਸਿੰਘ ਸੂਬਾ ਪ੍ਰਧਾਨ, ਵਿੰਕਲ ਖੰਨਾ ਸੂਬਾ ਸਕੱਤਰ ਆਦਿ ਤੋਂ ਇਲਾਵਾ ਐਫ.ਸੀ.ਆਈ ਐਗਜੀਕਿਊਟਿਵ ਸਟਾਫ ਯੂਨੀਅਨ ਦੇ ਕਈ ਹੋਰ ਕੇਂਦਰੀ ਆਗੂ ਵਿਸ਼ੇਸ ਤੌਰ `ਤੇ ਸ਼ਾਮਿਲ ਹੋਣਗੇ।ਐਸ.ਐਸ ਚੱਠਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੀਟਿੰਗ ਵਿੱਚ ਜਿਥੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਅਤੇ ਕੇਂਦਰ ਸਰਕਾਰ ਵਲੋਂ 5 ਸਾਲ ਬਾਅਦ ਮੁਲਾਜ਼ਮਾਂ ਦੀ ਕਰਵਾਈ ਜਾਣ ਵਾਲੀ ਚੋਣ ਬਾਰੇ ਮਸਲੇ ਵਿਚਾਰੇ ਜਾਣਗੇ, ਉਥੇ ਹੀ ਐਫ.ਸੀ.ਆਈ ਮੁਲਾਜ਼ਮਾਂ ਦਾ 1 ਜਨਵਰੀ 2017 ਤੋਂ ਪੈਡਿੰਗ ਪਏ ਵੇਜ਼ਜ਼ ਰਵੀਜ਼ਨ ਦੇ ਮੁੱਦੇ `ਤੇ ਵੀ ਜੱਥੇਬੰਦੀ ਦੇ ਆਗੂ ਅਗਲੀ ਰਣਨੀਤੀ ਲਈ ਵਿਚਾਰ-ਵਟਾਂਦਰਾ ਕਰਨਗੇ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media