Tuesday, March 17, 2026

ਸਰਕਾਰੀ ਹਸਪਤਾਲ ਵਿਖੇ ਠੰਡੇ ਪਾਣੀ ਦਾ ਆਰ.ਓ ਕੁਲਰ ਲਗਵਾਇਆ

ਭੀਖੀ/ ਮਾਨਸਾ, 12 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਸਥਾਨਕ ਅਗਰਵਾਲ ਬਾਬਾ ਲਾਲਾ ਵਾਲਾ ਪੀਰ ਮੰਦਰ ਚੈਰੀਟੇਬਲ ਸੁਸਾਇਟੀ ਵਲੋਂ ਅੱਜ ਜੱਚਾ ਬੱਚਾ PUNJ1206201904ਸਰਕਾਰੀ ਹਸਪਤਾਲ ਵਿਖੇ ਠੰਡੇ ਪਾਣੀ ਦਾ ਆਰ.ਓ ਕੁਲਰ ਲਗਵਾਇਆ। ਚੈਰੀਟੇਬਲ ਦੇ ਪ੍ਰਧਾਨ ਰਮੇਸ਼ ਰੋੜੀ ਵਾਲੇ ਨੇ ਦੱਸਿਆ ਕਿ ਹਸਪਤਾਲ ਵਿਖੇ ਭਾਰੀ ਮਰੀਜ਼ਾਂ ਦੀ ਤਦਾਦ ਜਿਆਦਾ ਹੋਣ ਤੇ ਹਸਪਤਾਲ ਵਿਚ ਪੀਣ ਵਾਲੇ ਸ਼ੁੱਧ ਪਾਣੀ ਦੀ ਕਮੀ ਹੋਣ ਕਾਰਨ ਮਰੀਜ਼ਾਂ ਤੇ ਸਟਾਫ ਲਈ ਇਹ ਆਰ.ਓ ਕੂਲਰ ਲਗਾਇਆ ਗਿਆ ਹੈ।ਜਨ. ਸ਼ਕੱਤਰ ਰਮੇਸ਼ ਬਾਂਸਲ ਨੇ ਦੱਸਿਆ ਕਿ ਸੁਸਾਇਟੀ ਵਲੋਂ ਪੀਰਖਾਨੇ ਵਿਖੇ ਹਰੇਕ ਮਹੀਨੇ ਲੰਗਰ ਵੀ ਲਾਇਆ ਜਾਦਾ ਹੈ।ਇਸ ਮੋਕੇ ਸਰਪ੍ਰਸਤ ਦੋਲਤ ਰਾਮ ਭੰਮਾ, ਪ੍ਰਧਾਨ ਰਮੇਸ ਰੋੜੀ, ਵਾਈਸ ਪ੍ਰਧਾਨ ਡਾ: ਨਰਿੰਦਰ ਕੁਮਾਰ ਨਿੰਦੀ, ਸਕੱਤਰ ਸ਼ਾਮ ਲਾਲ, ਰਮੇਸ਼ ਬਾਂਸਲ, ਚਰਨ ਦਾਸ, ਤਰਸੇਮ ਚੰਦ, ਪ੍ਰੇਮ ਕੁਮਾਰ ਭੰਮਾ ਤੇ ਸਮੂਹ ਮੈਂਬਰ ਹਾਜ਼ਰ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply