ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – `ਏਕ ਭਾਰਤ ਸਰੇਸ਼ਟ ਭਾਰਤ` ਐਨ.ਸੀ.ਸੀ ਕੈਂਪ ਦੌਰਾਨ ਟਰੈਫਿਕ ਐਜੂਕੇਸ਼ਨ ਸੈਲ ਨਾਲ ਮਿਲ ਕੇ
ਟਰੈਫਿਕ ਨਿਯਮਾਂ ਨਸ਼ਿਆਂ ਦੀ ਬੁਰਾਈ, ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਪ੍ਰਤੀ ਆਮ ਪਬਲਿਕ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਮਾਧਵ ਵਿੱਦਿਆ ਨਿਕੇਤਨ ਸਕੂਲ ਤੋਂ ਇੱਕ ਰੈਲੀ ਦਾ ਆਯੋਜਨ ਕੀਤਾ।ਹੱਥਾਂ ਵਿੱਚ ਬੈਨਰ ਫੜ ਕੇ ਕੈਡਿਟਾਂ ਨੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਨਸ਼ਿਆਂ ਤੋ ਬਚਣ ਦਾ ਸੁਨੇਹਾ ਦਿੱਤਾ।ਸ਼ਹਿਰ ਦੇ ਵੱਖ-ਵੱਖ ਹਿੱਸਿਆ ਤੋ ਹੁੰਦੀ ਰੈਲੀ ਵਾਪਸ ਮਾਧਵ ਵਿੱਦਿਆ ਨਿਕੇਤਨ ਸਕੂਲ ਪਿਹੁੰਚ ਕੇ ਸਮਾਪਤ ਹੱਈ।ਇਸ ਰੈਲੀ ਦੀ ਅਗਵਾਈ ਕਰਨਲ ਰਵੀਦੀਪ ਸਿੰਘ ਕੈਂਟ ਕਮਾਂਡੈਂਟ, ਲੈਫ. ਜਰਨਲ ਪਰਮਜੀਤ ਸਿੰਘ, ਸੂਬੇਦਾਰ ਮੇਜਰ ਸੁਖਵਿੰਦਰ ਸਿੰਘ, ਇੰਸ: ਪਰਮਜੀਤ ਸਿੰਘ, ਇੰਸ: ਕੁਲਦੀਪ ਕੌਰ, ਏ.ਐਸ.ਆਈ ਕੰਵਲਜੀਤ ਸਿੰਘ ਕਰ ਰਹੇ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media