Monday, May 25, 2026

ਸਾਬਕਾ ਸੰਸਦ ਮੈਂਬਰ ਕਿੱਕਰ ਸਿੰਘ ਨੂੰ ਵੱਖ-ਵੱਖ ਸ਼ਖਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸਾਬਕਾ ਸੰਸਦ ਮੈਂਬਰ ਕਿੱਕਰ ਸਿੰਘ ਨਮਿਤ ਅੰਤਿਮ ਅਰਦਾਸ ਗੁਰਦੁਆਰਾ ਈਸਟ ਮੋਹਨ ਨਗਰ/ PUNJ1206201912ਅਜੀਤ ਨਗਰ ਵਿਖੇ ਹੋਈ।ਜਿਸ ਦੌਰਾਨ ਵੱਖ-ਵੱਖ ਸਖਸ਼ੀਅਤਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ।ਭਾਈ ਜਤਿੰਦਰ ਸਿੰਘ ਬੋਪਾਰਾਏ, ਭਾਈ ਸਤਨਾਮ ਸਿੰਘ ਮਲੇਸ਼ੀਆ, ਭਾਈ ਸਤਨਾਮ ਸਿੰਘ ਯੂ.ਐਸ.ਏ, ਪ੍ਰੋ. ਹਰਦੇਵ ਸਿੰਘ ਦੀਪਕ ਦਿੱਲੀ, ਭਾਈ ਇੰਦਰਜੀਤ ਸਿੰਘ ਰਾਏ, ਭਾਈ ਸੁਖਜਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਜਥਿਆਂ ਨੇ ਵੈਰਾਗਮਈ ਕੀਰਤਨ ਕੀਤਾ।ਅਰਦਾਸੀਏ ਸਿੰਘ ਭਾਈ ਧਰਮ ਸਿੰਘ ਨੇ ਅਰਦਾਸ ਤੇ ਹੁਕਮਨਾਮਾ ਲਿਆ।  
         ਸ਼ਵ. ਕਿੱਕਰ ਸਿੰਘ ਨੂੰ ਸ਼ਰਧਾਲਜੀ ਦੇਦਿਆਂ ਡਾ. ਜਸਬੀਰ ਸਿੰਘ ਸਾਬਰ ਨੇ ਕਿਹਾ ਕਿ ਉਨਾਂ ਨੇ ਸੰਤ ਫਤਹਿ ਸਿੰਘ ਦੀ ਸੰਗਤ ਮਾਣੀ ਹੈ।ਉਨਾਂ ਕਿਹਾ ਕਿ ਉਹ ਵੀ ਸੰਤ ਜੀ ਦੇ ਸੇਵਕ ਰਹੇ ਹਨ ਅਤੇ ਕਿੱਕਰ ਸਿੰਘ ਨਾਲ ਮਿਲ ਕੇ ਦੋਨਾਂ ਨੇ ਸੰਤ ਫਤਹਿ ਸਿੰਘ ਪਾਸੋਂ ਬਹੁਤ ਕੁੱਝ ਸਿਖਿਆ।ਪ੍ਰਿੰਸੀਪਲ ਇੰਦਰਜੀਤ ਸਿੰਘ ਗੋਗੋਆਣੀ ਨੇ ਕਿਹਾ ਕਿ ਗੁਰਮਤਿ ਦੀ ਗੁੜਤੀ ‘ਚ ਤਿਆਰ ਹੋਏ ਵਿਅਕਤੀ ਦਾ ਜੀਵਨ ਨਿਰਾਲਾ ਤੇ ਸੁਖਦ ਹੁੰਦਾ ਹੈ।ਪ੍ਰੋ. ਹਰਦੇਵ ਸਿੰਘ ਦੀਪਕ ਦਿੱਲੀ ਨੇ ਜਿਥੇ ਕੀਰਤਨ ਰਾਹੀਂ ਹਾਜ਼ਰੀ ਲਵਾਈ ਉਥੇ ਉਨ੍ਹਾਂ ਨੇ ਜੀਵਨ ਸਾਂਝ ਬਾਰੇ ਵੀ ਵਿਚਾਰ ਪ੍ਰਗਟਾਏ।ਦਿਲਜੀਤ ਸਿੰਘ ਬੇਦੀ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ ਤੇ ਸਕੱਤਰ ਬੁੱਢਾ ਦਲ ਨੇ ਕਿਹਾ ਕਿ ਕਿੱਕਰ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ ਸਿਆਸੀ ਘੱਟ ਤੇ ਧਾਰਮਿਕ ਬਿਰਤੀ ਦੇ ਜਿਆਦਾ ਮਾਲਕ ਸਨ।ਉਨ੍ਹਾਂ ਦੇ ਧਾਰਮਿਕ ਜੀਵਨ ਕਾਰਨ ਹੀ ਸਾਰਾ ਪਰਿਵਾਰ ਗੁਰਬਾਣੀ ਦਾ ਧਾਰਨੀ ਤੇ ਪ੍ਰਮਾਤਮਾ ਦੇ ਹੁਕਮ ਵਿੱਚ ਜੀਵਨ ਬਸਰ ਕਰਨ ਵਾਲਾ ਹੈ।ਉਨਾਂ ਦੇ ਬੱਚੇ ਯਤੀਮਖਾਨੇ ਵਿੱਚ ਰਹਿ ਕੇ ਗੁਰਮਤਿ ਦੀ ਵਿੱਦਿਆ ਹਾਸਲ ਕਰਕੇ ਵਿਦੇਸ਼ਾਂ ਵਿੱਚ ਚੰਗਾ ਜੀਵਨ ਬਸਰ ਕਰ ਰਹੇ ਹਨ।ਉਨ੍ਹਾਂ ਕਿਹਾ ਵੱਡੀ ਗੱਲ  ਹੈ ਕਿ ਭਾਈ ਪਰਮਿੰਦਰ ਸਿੰਘ ਕੈਲਗਰੀ ਕਨੈਡਾ ਵਿੱਚ ਗੁਰਮਤਿ ਖਾਲਸਾ ਸਕੂਲ ਦੇ ਪਿ੍ਰੰਸੀਪਲ ਹਨ, ਭਾਈ ਜਸਵਿੰਦਰ ਸਿੰਘ ਅਤੇ ਭਾਈ ਮਲਵਿੰਦਰ ਸਿੰਘ ਕਨੈਡਾ ਵਿੱਚ ਬਿਜ਼ਨਸਮੈਨ ਹਨ ਅਤੇ ਭਾਈ ਭਲਿੰਦਰ ਸਿੰਘ ਅੰਮ੍ਰਿਤਸਰ ਵਿੱਚ ਉੱਘੇ ਰਾਗੀ ਹਨ।ਦੱਸਣਯੋਗ ਹੈ ਕਿ ਸਵ. ਕਿਕਰ ਸਿੰਘ ਪੰਜਾਬ ਦੇ ਸੰਗਰੂਰ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਟਿਕਟ `ਤੇ ਸੰਸਦ ਮੈਂਬਰ ਬਣੇ ਸਨ।
     ਇਸ ਮੌਕੇ ਬਾਬਾ ਨੱਥਾ ਸਿੰਘ ਬੁੱਢਾ ਜੌੜ੍ਹ ਰਾਜਸਥਾਨ, ਸਤਬੀਰ ਸਿੰਘ ਧਾਮੀ ਸਾਬਕਾ ਸਕੱਤਰ, ਦਿਲਬਾਗ ਸਿੰਘ ਸਾਬਕਾ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ, ਰਾਜ ਸਿੰਘ ਸਾਬਕਾ ਮਨੈਜਰ ਸ੍ਰੀ ਦਰਬਾਰ ਸਾਹਿਬ, ਭਾਈ ਇਕਬਾਲ ਸਿੰਘ ਸਾਬਕਾ ਹੈਡ ਪ੍ਰਚਾਰਕ ਸ਼੍ਰੋਮਣੀ ਕਮੇਟੀ, ਨਿਹੰਗ ਬਾਬਾ ਭਗਤ ਸਿੰਘ ਬੁੱਢਾ ਦਲ ਅਤੇ ਰਿਸ਼ੇਤਦਾਰ ਤੇ ਸਬੰਧੀ ਹਾਜ਼ਰ ਹਾਜ਼ਰ ਸਨ।
 

Check Also

ਖ਼ਾਲਸਾ ਕਾਲਜ ਨੇ ਬਾਇਓਟੈਕਨਾਲੋਜੀ ਦੇ ਖੇਤਰ ’ਚ ਪੇਟੈਂਟ ਪ੍ਰਾਪਤ ਕੀਤਾ

ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਨੇ ਇੱਕ ਵਾਰ ਫ਼ਿਰ ਵਿਗਿਆਨਕ ਡੇਟਾ …

Leave a Reply