Friday, September 11, 2026

ਪਾਰਟੀ ਜ਼ਮੀਨੀ ਪੱਧਰ ਦੇ ਵਰਕਰਾਂ ਨੂੰ ਨਾਲ ਲੈ ਕੇ ਸੰਗਠਨ ਨੂੰ ਮਜਬੂਤ ਬਣਾਏਗੀ – ਸੁੱਚਾ ਸਿੰਘ

PPN17091404
ਫਾਜਿਲਕਾ, 17 ਸਿਤੰਬਰ (ਵਿਨੀਤ ਅਰੋੜਾ) – ਆਮ ਆਦਮੀ ਪਾਰਟੀ ਅਗਲੀਆਂ ਨਗਰ ਪਰਿਸ਼ਦ ਚੋਣਾਂ ਵਿੱਚ ਪੂਰੇ ਪੰਜਾਬ ਵਿੱਚ ਆਪਣੇ ਉਮੀਦਵਾਰ ਖੜੇ ਕਰੇਗੀ ।ਪਾਰਟੀ ਜ਼ਮੀਨੀ ਪੱਧਰ ਦੇ ਵਰਕਰਾਂ ਨੂੰ ਨਾਲ ਲੈ ਕੇ ਸੰਗਠਨ ਨੂੰ ਮਜਬੂਤ ਬਣਾਏਗੀ ਇਹ ਗੱਲ ਫਾਜਿਲਕਾ ਪਹੁਚੇ ਆਪ ਪਾਰਟੀ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਸਥਾਨਕ ਸੁੰਦਰ ਆਸ਼ਰਮ ਵਿੱਚ ਆਯੋਜਿਤ ਇੱਕ ਪਾਰਟੀ ਵਰਕਰਾਂ ਦੀ ਮੀਟਿੰਗ ਵਿੱਚ ਕਹੀ ।ਉਨ੍ਹਾਂ ਨੇ ਬਾਦਲ ਸਰਕਾਰ ਉੱਤੇ ਚੋਟ ਕਰਦੇ ਹੋਏ ਕਿਹਾ ਕਿ ਪਾਰਟੀ ਉੱਤੇ ਸਿਰਫ ਪਰਿਵਾਰ ਦਾ ਹੀ ਕਬਜਾ ਰਿਹਾ ਹੈ।ਪਾਰਟੀ ਦੇ ਅੰਦਰ ਕਿਸੇ ਸੀਨੀਅਰ ਲੀਡਰ ਦੁਆਰਾ ਪਾਰਟੀ ਹਿੱਤ ਵਿੱਚ ਕੀਤੀ ਗਈ ਟਿੱਪਣੀ ਨੂੰ ਦਰਕਿਨਾਰ ਕਰ ਦਿੱਤਾ ਜਾਂਦਾ ਹੈ।ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਕੈਬਿਨੇਟ ਮੰਤਰੀ ਕੈਪਟਨ ਕੰਵਲਜੀਤ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਦੀ ਜਾਂਚ ਹੋਣੀ ਚਾਹੀਦੀ ਹੈ।ਇਸ ਮੌਕੇ ਉੱਤੇ ਉਨ੍ਹਾਂ ਦੇ ਨਾਲ ਹਰਦੀਪ ਸਿੰਘ ਫਰੀਦਕੋਟ, ਸਿਮਰਤ ਸਿੰਘ ਰਾਮਪੁਰਾ, ਸੰਦੀਪ ਸਿੰਘ ਧਾਲੀਵਾਲ ਫਰੀਦਕੋਟ, ਗੁਰੂਵਿੰਦਰ ਸਿੰਘ ਕੰਗ ਨੇ ਵੀ ਵਿਚਾਰ ਵਿਅਕਤ ਕੀਤੇ ।ਇਸ ਮੋਕੇ ਉੱਤੇ ਵਰਕਰ ਦਲੀਪ ਦੱਤ, ਐਡਵੋਕੇਟ ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ ਜਲਾਲਾਬਾਦ, ਪਵਨ ਕੁਮਾਰ, ਰਾਕੇਸ਼ ਹਾਂਡਾ, ਕੁਲਵੰਤ ਸਿੰਘ, ਰਾਕੇਸ਼ ਸ਼ਰਮਾ, ਜਗਸੀਰ ਸਿੰਘ, ਰਾਜ ਕੁਮਾਰ, ਮਨਿੰਦਰ ਸਿੰਘ, ਅਵਿਨਾਸ਼ ਕੁਮਾਰ, ਹਰਬੰਸ ਵੈਰੜ ਆਦਿ ਮੌਜੂਦ ਸਨ ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply