Saturday, May 24, 2025
Breaking News

ਵਾਟਰ ਸਪਲਾਈ ਦਾ ਬਿੱਲ ਜਮ੍ਹਾ ਨਾ ਕਰਾਉਣ ਵਾਲਿਆਂ ਦੀ ਹੁਣ ਖੈਰ ਨਹੀ- ਛੇਤੀ ਕੱਟੇ ਜਾਣਗੇ ਕੁਨੈਕਸ਼ਨ

PPN17091405

ਫਾਜਿਲਕਾ, 17 ਸਿਤੰਬਰ (ਵਿਨੀਤ ਅਰੋੜਾ) – ਫਾਜਿਲਕਾ ਜਿਲ੍ਹੇ ਵਿਚ ਚਲ ਰਹੀਆਂ ਵਾਟਰ ਸਪਲਾਈ ਸਕੀਮਾਂ ਆਰ.ਓ. ਪਲਾਂਟਾਂ ਦੀ ਕਾਰਗੁਜ਼ਾਰੀ ਅਤੇ ਲੋਕਾਂ ਨੂੰ ਪੀਣ ਵਾਲੇ ਸ਼ੁੱਧ ਪਾਣੀ ਦੀ ਸਪਲਾਈ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਮੀਟਿੰਗ ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਤੋਂ ਇਲਾਵਾ ਐਸ.ਡੀ.ਐਮਜ., ਜਨ ਸਿਹਤ ਵਿਭਾਗ ਅਤੇ ਬੀ.ਡੀ.ਪੀ.ਓਜ. ਨੇ ਭਾਗ ਲਿਆ ।ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਜਿਲ੍ਹੇ ਅੰਦਰ ਚਲ ਰਹੀਆਂ ਵਾਟਰ ਸਪਲਾਈ ਸਕੀਮਾਂ ਅਤੇ ਆਰ.ਓ. ਪਲਾਂਟ ਸਬੰਧੀ ਬਲਾਕ ਵਾਈਜ ਜਾਣਕਾਰੀ ਹਾਸਲ ਕੀਤੀ।ਉਨ੍ਹਾਂ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਜਿਲ੍ਹੇ ਵਿਚ ਪਿੰਡਾਂ ਅੰਦਰ ਸੇਮ, ਬਰਸਾਤ ਜਾਂ ਹੋਰ ਕਿਸੇ ਕਾਰਨ ਬੰਦ ਪਈਆਂ ਵਾਟਰ ਸਪਲਾਈ ਸਕੀਮਾਂ ਜਾਂ ਆਰ.ਓ. ਨੂੰ ਤੁਰੰਤ ਠੀਕ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਪੀਣ ਵਾਲੇ ਪਾਣੀ ਸਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ।ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਹੜੇ ਪਿੰਡਾਂ ਦਾ ਲੋਕਾਂ ਵੱਲੋਂ ਵਾਟਰ ਵਰਕਸ ਤੋਂ ਪੀਣ ਵਾਲੇ ਪਾਣੀ ਦੇ ਕੁਨੈਕਸ਼ਨ ਲਏ ਗਏ ਹਨ ਪਰ ਬਿਲ ਜਮ੍ਹਾ ਨਹੀ ਕਰਵਾਏ ਗਏ ਹਨ ਉਨ੍ਹਾਂ ਨੂੰ ਜਲਦੀ ਬਿਲ ਜਮ੍ਹਾ ਕਰਾਉਣ ਲਈ ਪ੍ਰੇਰਿਆ ਜਾਵੇ ਅਤੇ ਫਿਰ ਵੀ ਜੇਕਰ ਕੋਈ ਬਿਲ ਜਮ੍ਹਾਂ ਨਹੀ ਕਰਵਾਏਗਾ ਉਸ ਦਾ ਕਨੈਕਸ਼ਨ ਕੱਟਿਆ ਜਾਵੇ।ਉਨ੍ਹਾਂ ਕਿਹਾ ਕਿ ਜਿਹੜੇ ਪਿੰਡਾਂ ਦੀ 70 ਪ੍ਰਤੀਸ਼ਤ ਅਬਾਦੀ ਵਾਟਰ ਵਰਕਸ ਤੋਂ ਪੀਣ ਵਾਲੇ ਪਾਣੀ ਦੇ ਕੁਨੈਕਸ਼ਨ ਲਵੇਗੀ ਸਰਕਾਰ ਵੱਲੋਂ ਉਸ ਪਿੰਡ ਵਿਚ 100 ਪ੍ਰਤੀਸ਼ਤ ਸੀਵਰੇਜ ਪਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਸਬੰਧਤ ਬੀ.ਡੀ.ਪੀ.ਓਜ., ਜਨ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਪਿੰਡਾਂ ਦੀਆਂ ਪੰਚਾਇਤਾਂ ਇਸ ਕੰਮ ਵਿਚ ਤਾਲਮੇਲ ਕਰਕੇ ਇਸ ਨੂੰ ਨੇਪਰੇ ਚਾੜ੍ਹਨਗੇ।ਇਸ ਮੀਟਿੰਗ ਵਿਚ ਸ. ਗੁਰਜੀਤ ਸਿੰਘ ਐਸ.ਡੀ.ਐਮ. ਜਲਾਲਾਬਾਦ, ਸੁਭਾਸ਼ ਖਟਕ ਐਸ.ਡੀ.ਐਮ. ਫਾਜਿਲਕਾ, ਸ. ਜਤਿੰਦਰ ਸਿੰਘ ਬਰਾੜ ਡੀ.ਡੀ.ਪੀ.ਓ., ਰਵਿੰਦਰ ਕੁਮਾਰ ਕਾਰਜਕਾਰੀ ਇੰਜੀਨੀਅਰ ਜਨ ਸਿਹਤ ਵਿਭਾਗ ਅਤੇ ਸਾਰੇ ਬਲਾਕਾਂ ਦੇ ਬੀ.ਡੀ.ਪੀ.ਓਜ. ਵੀ ਹਾਜਰ ਸਨ ।

Check Also

ਅਕੈਡਮਿਕ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਯੂਕੋ ਬੈਂਕ ਦਾ ਕੀਤਾ ਦੌਰਾ

ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ …

Leave a Reply