Wednesday, March 18, 2026

ਕੋਆਪ੍ਰੇਟਿਵ ਸੁਸਾਇਟੀ ਸ਼ਾਹਪੁਰ ਕਲਾਂ ਦੀ ਚੋਣ ਹੋਈ

ਲੌਂਗੋਵਾਲ, 13 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਸ਼ਾਹਪੁਰ ਕਲਾਂ ਵਿਖੇ ਕੋਆਪ੍ਰੇਟਿਵ ਸੁਸਾਇਟੀ ਬਹੁ ਮੰਤਵੀ ਸਭਾ ਦੇ 11 ਸੁਸਾਇਟੀ PUNJ1306201912ਮੈਂਬਰਾਂ ਵਿਚੋਂ 6 ਮੈਂਬਰਾਂ ਨੇ ਬਹੁਮਤ ਨਾਲ ਉਪ ਰਜਿਸਟਰਾਰ ਸੰਗਰੂਰ ਅਤੇ ਸਹਾਇਕ ਰਜਿਸਟਰਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕਾ ਨਿਰੀਖਕ ਹਰਪ੍ਰੀਤ ਸਿੰਘ ਅਤੇ ਨਿਰੀਖਕ ਕੁਲਵਿੰਦਰ ਸਿੰਘ ਹਾਂਡਾ ਦੀ ਅਗਵਾਈ ਹੇਠ ਕੋਆਪ੍ਰੇਟਿਵ ਸੁਸਾਇਟੀ ਸ਼ਾਹਪੁਰ ਕਲਾਂ ਦੀ ਬਹੁ ਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਦੀ ਪ੍ਰਬੰਧਕ ਕਮੇਟੀ ਦੇ ਆਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿੱਚ ਕੁਲਵੀਰ ਸਿੰਘ ਨੂੰ ਪ੍ਰਧਾਨ, ਬਲਵੀਰ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ ।
                     ਇਸ ਮੌਕੇ ਵਰਿੰਦਰ ਸਿੰਘ ਸੈਕਟਰੀ,ਹ ਰਦੇਵ ਸਿੰਘ ਸੈਕਟਰੀ ਝਾੜੋਂ, ਜਿੰਮੀ ਸੈਕਟਰੀ ਮੌੜਾਂ, ਕੌਰ ਸੁਸਾਇਟੀ ਮੈਂਬਰ, ਗੁਰਮੇਲ ਕੌਰ ਸੁਸਾਇਟੀ ਮੈਂਬਰ, ਸੁਪਿੰਦਰ ਸਿੰਘ ਸੁਸਾਇਟੀ ਮੈਂਬਰ, ਮਹਿੰਦਰ ਸਿੰਘ ਸੁਸਾਇਟੀ ਮੈਂਬਰ ਤੋਂ ਇਲਾਵਾ ਰਾਮ ਸਿੰਘ ਸ਼ਾਹਪੁਰ ਟਰਾਂਸਪੋਰਟ, ਲੀਲਾ ਸਿੰਘ ਸਾਬਕਾ ਸਰਪੰਚ, ਜਗਸੀਰ ਸਿੰਘ ਸੀਰਾ, ਜਥੇਦਾਰ ਟੇਕ ਸਿੰਘ, ਸੁਖਵਿੰਦਰ ਸਿੰਘ ਕਾਂਗਰਸੀ ਆਗੂ, ਲਖਵੀਰ ਸਿੰਘ ਲੱਖੀ, ਗਗਨਦੀਪ ਸਿੰਘ, ਗੁਰਦੀਪ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਰਮਾ, ਭੋਲਾ ਸਿੰਘ, ਨਾਹਰਾ ਸਿੰਘ, ਭੂਰਾ ਸਿੰਘ, ਗੁਰਮੱਤ ਸਿੰਘ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply