ਲੌਂਗੋਵਾਲ, 13 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਸ਼ਾਹਪੁਰ ਕਲਾਂ ਵਿਖੇ ਕੋਆਪ੍ਰੇਟਿਵ ਸੁਸਾਇਟੀ ਬਹੁ ਮੰਤਵੀ ਸਭਾ ਦੇ 11 ਸੁਸਾਇਟੀ
ਮੈਂਬਰਾਂ ਵਿਚੋਂ 6 ਮੈਂਬਰਾਂ ਨੇ ਬਹੁਮਤ ਨਾਲ ਉਪ ਰਜਿਸਟਰਾਰ ਸੰਗਰੂਰ ਅਤੇ ਸਹਾਇਕ ਰਜਿਸਟਰਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕਾ ਨਿਰੀਖਕ ਹਰਪ੍ਰੀਤ ਸਿੰਘ ਅਤੇ ਨਿਰੀਖਕ ਕੁਲਵਿੰਦਰ ਸਿੰਘ ਹਾਂਡਾ ਦੀ ਅਗਵਾਈ ਹੇਠ ਕੋਆਪ੍ਰੇਟਿਵ ਸੁਸਾਇਟੀ ਸ਼ਾਹਪੁਰ ਕਲਾਂ ਦੀ ਬਹੁ ਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਦੀ ਪ੍ਰਬੰਧਕ ਕਮੇਟੀ ਦੇ ਆਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿੱਚ ਕੁਲਵੀਰ ਸਿੰਘ ਨੂੰ ਪ੍ਰਧਾਨ, ਬਲਵੀਰ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ ।
ਇਸ ਮੌਕੇ ਵਰਿੰਦਰ ਸਿੰਘ ਸੈਕਟਰੀ,ਹ ਰਦੇਵ ਸਿੰਘ ਸੈਕਟਰੀ ਝਾੜੋਂ, ਜਿੰਮੀ ਸੈਕਟਰੀ ਮੌੜਾਂ, ਕੌਰ ਸੁਸਾਇਟੀ ਮੈਂਬਰ, ਗੁਰਮੇਲ ਕੌਰ ਸੁਸਾਇਟੀ ਮੈਂਬਰ, ਸੁਪਿੰਦਰ ਸਿੰਘ ਸੁਸਾਇਟੀ ਮੈਂਬਰ, ਮਹਿੰਦਰ ਸਿੰਘ ਸੁਸਾਇਟੀ ਮੈਂਬਰ ਤੋਂ ਇਲਾਵਾ ਰਾਮ ਸਿੰਘ ਸ਼ਾਹਪੁਰ ਟਰਾਂਸਪੋਰਟ, ਲੀਲਾ ਸਿੰਘ ਸਾਬਕਾ ਸਰਪੰਚ, ਜਗਸੀਰ ਸਿੰਘ ਸੀਰਾ, ਜਥੇਦਾਰ ਟੇਕ ਸਿੰਘ, ਸੁਖਵਿੰਦਰ ਸਿੰਘ ਕਾਂਗਰਸੀ ਆਗੂ, ਲਖਵੀਰ ਸਿੰਘ ਲੱਖੀ, ਗਗਨਦੀਪ ਸਿੰਘ, ਗੁਰਦੀਪ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਰਮਾ, ਭੋਲਾ ਸਿੰਘ, ਨਾਹਰਾ ਸਿੰਘ, ਭੂਰਾ ਸਿੰਘ, ਗੁਰਮੱਤ ਸਿੰਘ ਆਦਿ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media