Monday, August 24, 2026

ਐਨ.ਸੀ.ਸੀ ਕੈਡਿਟਾਂ ਨੇ ਡੀ.ਏ.ਵੀ ਪਬਲਿਕ ਸਕੂਲ `ਚ ਮਨਾਇਆ ਯੋਗ ਦਿਵਸ

ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਏਅਰ ਸੁਕਆਰਡਨ ਦੇ ਅਧੀਨ ਚੱਲ ਰਹੇ 10 ਰੋਜਾ ਸਿਖਲਾਈ ਸੰਮੇਲਨ ਵਿੱਚ ਡੀ.ਏ.ਵੀ PUNJ2106201925ਪਬਲਿਕ ਸਕੂਲ ਲਾਰੇਂਸ ਰੋਡ ਵਿਖੇ ਐਨ:ਸੀ:ਸੀ ਕੈਡਿਟਾਂ ਨੇ ਯੋਗ ਅਭਿਆਸ ਕੀਤਾ। ਇਸ ਯੋਗਾ ਦਿਵਸ ਵਿੱਚ ਅੰਮਿ੍ਰਤਸਰ, ਪਠਾਨਕੋਟ ਅਤੇ ਤਰਨਤਾਰਨ ਦੇ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੇ ਲੜਕੇ ਲੜਕੀਆਂ ਨੇ ਭਾਗ ਲਿਆ।ਅਧਿਆਪਕ ਸੌਰਭਦੀਪ ਨੇ ਮੰਚ ਦਾ ਸੰਚਾਲਨ ਕੀਤਾ ਅਤੇ ਵੱਖ-ਵੱਖ ਯੋਗ ਦੀਆਂ ਕਿਰਿਆਵਾਂ ਕਰਵਾਈਆਂ। ਇਸ ਯੋਗਾ ਦਿਵਸ ਵਿੱਚ ਗਰੁੱਪ ਕਮਾਂਡੈਂਟ ਆਰ.ਕੇ ਮੋਰ, ਕੈਪਟਨ ਲਲਿਤ ਭਾਰਦਵਾਜ ਨੈ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਕਿਹਾਕਿ ਯੋਗ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣ ਦੀ ਲੋੜ ਹੈ। ਯੋਗ ਬਿਮਾਰੀਆਂ ਤੋਂ ਹੀ ਨਹੀਂ ਸਗੋਂ ਲੰਬੀ ਉਮਰ ਦੀ ਵੀ ਪ੍ਰਾਪਤੀ ਹੁੰਦੀ ਹੈ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …

Leave a Reply