Tuesday, September 22, 2026

ਸੈਂਟਰਲ ਜੇਲ ਵਿਖੇ ਕੈਦੀਆਂ ਵੱਲੋਂ ਮਨਾਇਆ ਯੋਗ ਦਿਵਸ

ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਤਰਾਸ਼ਟਰੀ ਯੋਗਾ ਦਿਵਸ ਸੈਂਟਰਲ ਜੇਲ ਫਤਾਹਪੁਰ ਵਿਖੇ ਮਨਾਇਆ ਗਿਆ।ਇਸ ਯੋਗ ਦਿਵਸ ਦੀ PUNJ2106201924ਪ੍ਰਧਾਨਗੀ ਸੁਪਰਡੰਟ ਜੇਲ ਅਰਸ਼ਦੀਪ ਸਿੰਘ ਗਿੱਲ ਵੱਲੋਂ ਕੀਤੀ ਗਈ।ਇਸ਼ਾ ਫਾਉਂਡੇਸ਼ਨ ਦੀ ਯੋਗ ਟਰੇਨਰ ਵੱਲੋਂ 100 ਕੇ ਕਰੀਬ ਪੁਲਿਸ ਮੁਲਾਜਮਾਂ ਅਤੇ ਕੈਦੀਆਂ ਨੂੰ ਯੋਗ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ।ਇਸ ਯੋਗਾ ਕੈਂਪ ਵਿੱਚ ਵਧੀਕ ਸੁਪਰਡੰਟ ਰਾਜੀਵ ਅਰੋੜਾ, ਡਿਪਟੀ ਸੁਪਰਡੰਟ ਹਿੰਮਤ ਸ਼ਰਮਾ, ਸਹਾਇਕ ਸੁਪਰਡੰਟ ਸਿਮਰਤਪਾਲ ਸਿੰਘ, ਯੋਗ ਟੀਚਰ ਸ੍ਰੀਮਤੀ ਤਿਆਗਣੀ ਕੌਰ ਅਤੇ ਕਮਲਦੀਪ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply