ਚੰਡੀਗੜ੍ਹ, 22 ਜੂਨ (ਪੰਜਾਬ ਪੋਸਟ ਬਿਊਰੋ) – ਰੀਅਲ ਅਸਟੇਟ ਕੰਪਨੀ ਸੁਸ਼ਮਾ ਗਰੁੱਪ ਨੇ ਇੱਕ ਇਤਿਹਾਸਕ ਪ੍ਰੋਗਰਾਮ ‘ਯੋਗਾ ਆਨ
ਕਲਾਊਡਜ਼’ ਦੇ ਨਾਲ ਆਪਣੇ ਨਵੇਂ ਕਮਰਸ਼ੀਅਲ ਪ੍ਰਾਜੈਕਟ ਸੁਸ਼ਮਾ ਇਨਫਿਨਿਅਮ ’ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ।ਗਰੁੱਪ ਨੇ ਤਜਰਬੇਕਾਰ ਯੋਗ ਟ੍ਰੇਨਰਾਂ ਵਲੋਂ ਯੋਗ ਅਭਿਆਸ ਸੈਸ਼ਨ ਆਯੋਜਿਤ ਕੀਤਾ।
ਜਿੰਨਾਂ ਨੇ ਲੋਕਾਂ ਨੂੰ ਯੋਗਿ ਅਭਿਆਸਾਂ ਦੀ ਸਿੱਖਲਾਈ ਦਿੱਤੀ ਅਤੇ ਠੰਡੀ ਹਵਾ ’ਚ ਉਚ ਬਿੰਦੂ ’ਤੇ ਅਭਿਆਸ ਸੈਸ਼ਨ ਆਯੋਜਿਤ ਕੀਤਾ।ਪ੍ਰਾਜੈਕਟ ਨਿਵਾਸੀਆਂ, ਕਰਮਚਾਰੀਆਂ ਅਤੇ ਹੋਰ ਮੌਜ਼ੂਦ ਲੋਕਾਂ ਨੇ ਅਭਿਆਸ ਸੈਸ਼ਨ ’ਚ ਸੁਚੇਤ ਰੂਪ ਨਾਲ ਭਾਗ ਲਿਆ।
ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਆਮ ਪ੍ਰੋਟੋਕਾਲ ਦੇ ਅਨੁਸਾਰ ਪ੍ਰਤੀਭਾਗੀਆਂ ਨੂੰ ਯੋਗ ਆਸਣ, ਪ੍ਰਾਣਾਯਾਮ, ਸੰਕਲਪ ਅਤੇ ਧਿਆਨ ਬਾਰੇ ਜਾਣੂ ਕਰਵਾਇਆ ਗਿਆ। ਪ੍ਰੋਗਰਾਮ ਦਾ ਮੁੱਖ ਆਕਰਸ਼ਣ ਪੂਰੀ ਤਰ੍ਹਾਂ ਨਾਲ ਪ੍ਰਦੂਸ਼ਣ ਮੁਕਤ ਅਤੇ ਸਿਹਤਮੰਦ ਵਾਤਾਵਰਣ ’ਚ ਸੁਸ਼ਮਾ ਇਨਫਿਨਿਯਮ ਖੇਤਰ ਦੀ ਸਭ ਤੋਂ ਉਚੀ ਇਮਾਰਤ ’ਤੇ ਕੀਤਾ ਗਿਆ ਯੋਗ ਸੀ।
ਯੋਗ ਦਿਵਸ ਅਤੇ ਯੋਗ ਦੇ ਫਾਇਦੇ ਬਾਰੇ ਗੱਲਬਾਤ ਕਰਦੇ ਹੋਏ, ਸੁਸ਼ਮਾ ਗਰੁੱਪ ਦੇ ਐਗਜੀਕਿਊਟਿਵ ਡਾਇਰੈਕਟਰ ਪ੍ਰਤੀਕ ਮਿੱਤਲ ਨੇ ਕਿਹਾ ਕਿ ਅਜਕਲ ਜ਼ਿਆਦਾਤਰ ਵਿਅਕਤੀਆਂ ’ਤੇ ਮਾਨਸਿਕ ਜਾਂ ਸ਼ਰੀਰਕ ਦਬਾਅ ਹੁੰਦਾ ਹੈ ਅਤੇ ਉਨਾਂ ਨੂੰ ਆਪਣੇ ਰੇਝੇਵਿਆਂ ਵਿਚੋਂ ਸਿਹਤ ਦਾ ਧਿਆਨ ਰੱਖਣ ਲਈ ਮੁਸ਼ਕਿਲ ਨਾਲ ਹੀ ਸਮਾਂ ਮਿਲਦਾ ਹੈ। ਇਸ ਲਈ ਇੱਕ ਨਿਯਮਿਤ ਯੋਗਾ ਤੇ ਕਸਰਤ ਮਾਨਸਿਕ ਤ੍ਰਿਪਤੀ ਅਤੇ ਤਣਾਅ ’ਚ ਕਮੀ ਦੇ ਨਾਲ-ਨਾਲ ਹਰ ਤਰ੍ਹਾਂ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਪ੍ਰਦਾਨ ਕਰ ਸਕਦੀ ਹੈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media